Viral illnesses (Punjabi) – ਵਾਇਰਲ ਬਿਮਾਰੀਆਂ

  • ਵਾਇਰਸ ਇੱਕ ਕੀਟਾਣੂ ਹੈ ਜੋ ਆਮ ਜ਼ੁਕਾਮ, ਬ੍ਰੌਨਕਿਓਲਾਈਟਿਸ, ਟੌਨਸਿਲਾਈਟਿਸ, ਕੰਨ ਦੀ ਲਾਗ, ਇਨਫ਼ਲੂਐਂਜ਼ਾ, ਕੰਨ ਪੇੜੇ ਅਤੇ ਚਿਕਨਪੌਕਸ ਵਰਗੀਆਂ ਲਾਗਾਂ ਦਾ ਕਾਰਨ ਬਣਦਾ ਹੈ। ਇੱਥੇ ਸੈਂਕੜੇ ਕਿਸਮ ਦੇ ਵੱਖ-ਵੱਖ ਵਾਇਰਸ ਹਨ।

    ਤੰਦਰੁਸਤ ਬੱਚਿਆਂ ਵਿੱਚ ਜ਼ੁਕਾਮ ਬਹੁਤ ਆਮ ਹੁੰਦਾ ਹੈ ਅਤੇ ਔਸਤਨ, ਪ੍ਰੀ-ਸਕੂਲ ਬੱਚਿਆਂ ਨੂੰ ਪ੍ਰਤੀ ਸਾਲ ਘੱਟੋ-ਘੱਟ ਛੇ ਵਾਰ ਜ਼ੁਕਾਮ ਹੁੰਦਾ ਹੈ। ਸਿਹਤਮੰਦ ਬੱਚਿਆਂ ਲਈ ਜੀਵਨ ਦੇ ਪਹਿਲੇ ਕੁੱਝ ਸਾਲਾਂ ਵਿੱਚ ਪ੍ਰਤੀ ਸਾਲ 12 ਤੱਕ ਵਾਇਰਲ ਬਿਮਾਰੀਆਂ ਦਾ ਹੋਣਾ ਆਮ ਗੱਲ ਹੈ। ਇਹ ਵੀ ਆਮ ਗੱਲ ਹੈ ਕਿ ਬੱਚੇ ਕਿਸੇ ਦੂਜੇ ਵਾਇਰਸ ਤੋਂ ਠੀਕ ਹੋਣ ਦੇ ਤੁਰੰਤ ਬਾਅਦ ਕਿਸੇ ਹੋਰ ਵਾਇਰਸ ਤੋਂ ਬਿਮਾਰ ਹੋ ਜਾਂਦੇ ਹਨ, ਇਸ ਲਈ ਇਹ ਜਾਪਦਾ ਹੈ ਕਿ ਉਹ ਹਰ ਸਮੇਂ ਬਿਮਾਰ ਰਹਿੰਦੇ ਹਨ। ਜਿਵੇਂ-ਜਿਵੇਂ ਬੱਚੇ ਵੱਡੇ ਹੁੰਦੇ ਜਾਂਦੇ ਹਨ, ਵਾਇਰਲ ਬਿਮਾਰੀਆਂ ਦੇ ਹੋਣ ਦੀ ਗਿਣਤੀ ਆਮ ਤੌਰ 'ਤੇ ਘੱਟ ਜਾਂਦੀ ਹੈ।

    ਜਦੋਂ ਬੱਚੇ ਇੱਕ ਦੂਜੇ ਨਾਲ ਨਜ਼ਦੀਕੀ ਸੰਪਰਕ ਕਰਦੇ ਹਨ ਤਾਂ ਵਾਇਰਸ ਆਸਾਨੀ ਨਾਲ ਫ਼ੈਲ ਸਕਦੇ ਹਨ। ਜ਼ਿਆਦਾਤਰ ਵਾਇਰਸ ਹਲਕੇ ਹੁੰਦੇ ਹਨ, ਅਤੇ ਸਭ ਤੋਂ ਵਧੀਆ ਇਲਾਜ ਘਰ ਵਿਚ ਆਰਾਮ ਕਰਨਾ ਹੁੰਦਾ ਹੈ।

    ਵਾਇਰਸ ਦੀਆਂ ਨਿਸ਼ਾਨੀਆਂ ਅਤੇ ਲੱਛਣ (Signs and symptoms of viruses)

    ਜੇਕਰ ਤੁਹਾਡੇ ਬੱਚੇ ਨੂੰ ਵਾਇਰਸ ਹੈ, ਤਾਂ ਉਹ ਕਈ ਤਰ੍ਹਾਂ ਦੇ ਲੱਛਣ ਦਿਖਾ ਸਕਦਾ ਹੈ, ਜਿਸ ਵਿੱਚ ਸ਼ਾਮਲ ਹਨ:

    • ਬੰਦ ਜਾਂ ਵਗਦਾ ਨੱਕ
    • ਲਾਲ, ਪਾਣੀ ਨਾਲ ਭਰੀਆਂ ਅੱਖਾਂ
    • ਖ਼ਰਾਬ ਗਲਾ
    • ਬੁਖ਼ਾਰ
    • ਧੱਫੜ ਜੋ ਇੱਕ ਸਕਿੰਟ ਲਈ ਚਿੱਟੇ (ਬਲੈਂਚ) ਹੋ ਜਾਂਦੇ ਹਨ ਜਦੋਂ ਤੁਸੀਂ ਉਹਨਾਂ ਨੂੰ ਉਂਗਲੀ ਨਾਲ ਦਬਾਉਂਦੇ ਹੋ (ਤੁਸੀਂ ਧੱਫੜ ਦੇ ਉੱਪਰ ਸਾਫ਼ ਪੀਣ ਵਾਲੇ ਗਲਾਸ ਦੇ ਪਾਸੇ ਨੂੰ ਵੀ ਦਬਾ ਸਕਦੇ ਹੋ ਅਤੇ ਇਹ ਦੇਖਣ ਲਈ ਦੇਖ ਸਕਦੇ ਹੋ ਕਿ ਕੀ ਇਹ ਬਲੈਂਚ ਹੋ ਰਿਹਾ ਹੈ)
    • ਖੰਘ ਜਾਂ ਛਿੱਕਾਂ
    • ਉਲਟੀਆਂ ਅਤੇ/ਜਾਂ ਦਸਤ
    • ਥਕਾਵਟ ਮਹਿਸੂਸ ਕਰਨਾ
    • ਖਾਣਾ ਖਾਣ ਦੀ ਇੱਛਾ ਨਾ ਹੋਣਾ
    • ਆਮ ਤੌਰ 'ਤੇ ਬਿਮਾਰ ਮਹਿਸੂਸ ਕਰਨਾ।

    ਹਾਲਾਂਕਿ ਬੱਚਿਆਂ ਵਿੱਚ ਜ਼ਿਆਦਾਤਰ ਵਾਇਰਸ ਹਲਕੇ ਹੁੰਦੇ ਹਨ, ਤਿੰਨ ਮਹੀਨਿਆਂ ਤੋਂ ਘੱਟ ਉਮਰ ਦੇ ਬੱਚੇ ਬਹੁਤ ਜਲਦੀ ਬਿਮਾਰ ਹੋ ਸਕਦੇ ਹਨ ਅਤੇ ਉਹਨਾਂ ਨੂੰ ਡਾਕਟਰ ਦੁਆਰਾ ਦੇਖੇ ਜਾਣ ਦੀ ਲੋੜ ਹੁੰਦੀ ਹੈ।

    ਘਰ ਵਿੱਚ ਦੇਖਭਾਲ (Care at home)

    ਵਾਇਰਸਾਂ ਦਾ ਇਲਾਜ ਐਂਟੀਬਾਇਓਟਿਕਸ ਨਾਲ ਨਹੀਂ ਕੀਤਾ ਜਾ ਸਕਦਾ ਹੈ। ਤੁਹਾਡੇ ਬੱਚੇ ਦੀ ਇਮਿਊਨ ਸਿਸਟਮ ਨੂੰ ਵਾਇਰਸ ਨਾਲ ਲੜਨ ਦੀ ਆਗਿਆ ਦੇਣ ਲਈ ਸਭ ਤੋਂ ਵਧੀਆ ਇਲਾਜ ਘਰ ਵਿੱਚ ਆਰਾਮ ਕਰਨਾ ਹੈ।

    ਇੱਥੇ ਕੁੱਝ ਸਧਾਰਨ ਉਪਾਅ ਹਨ ਜੋ ਤੁਹਾਡੇ ਬੱਚੇ ਨੂੰ ਵਧੇਰੇ ਆਰਾਮਦਾਇਕ ਬਣਾ ਸਕਦੇ ਹਨ:

    • ਆਪਣੇ ਬੱਚੇ ਨੂੰ ਜਾਗਦੇ ਹੋਣ 'ਤੇ ਅਕਸਰ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਕੁੱਝ ਪੀਣ ਲਈ ਦਿਓ, ਜਿਵੇਂ ਕਿ ਹਰ 15 ਮਿੰਟ ਜਾਂ ਇਸਤੋਂ ਬਾਅਦ ਇੱਕ ਘੁੱਟ ਪਾਣੀ। ਇਹ ਗਲੇ ਨੂੰ ਗਿੱਲਾ ਰੱਖਕੇ ਗਲੇ ਦੀ ਖਰਾਸ਼ ਨੂੰ ਘੱਟ ਕਰਨ ਵਿੱਚ ਮੱਦਦ ਕਰਦਾ ਹੈ, ਅਤੇ ਬੁਖ਼ਾਰ, ਉਲਟੀਆਂ ਜਾਂ ਦਸਤ ਹੋਣ ਕਾਰਨ ਸਰੀਰ ਵਿੱਚੋਂ ਨਿੱਕਲੇ ਤਰਲ ਨੂੰ ਬਦਲ ਦਿੰਦਾ ਹੈ। ਰੀਹਾਈਡਰੇਟਿੰਗ ਇਲੈਕਟੋਲਾਈਟ ਤਰਲ ਜਾਂ ਆਈਸੀ ਪੋਲ ਵੀ ਤੁਹਾਡੇ ਬੱਚੇ ਨੂੰ ਤਰਲ ਪਦਾਰਥ ਦੇਣ ਦਾ ਵਧੀਆ ਤਰੀਕਾ ਹਨ।
    • ਢੁੱਕਵੀਂ ਮਾਤਰਾ ਤਰਲ ਪਦਾਰਥ ਦੇਣਾ ਖ਼ਾਸ ਤੌਰ 'ਤੇ ਨਵਜੰਮੇ ਬੱਚਿਆਂ ਵਿੱਚ ਅਹਿਮ ਹੁੰਦਾ ਹੈ - ਇਹ ਮਾਂ ਦਾ ਦੁੱਧ ਜਾਂ ਫਾਰਮੂਲਾ, ਜਾਂ ਰੀਹਾਈਡਰੇਸ਼ਨ ਤਰਲ ਹੋਣਾ ਚਾਹੀਦਾ ਹੈ ਜਿਵੇਂ ਕਿ ਇਲੈਕਟ੍ਰੋਲਾਈਟਸ। ਸਾਡੀ ਤੱਥ ਸ਼ੀਟ ਡੀਹਾਈਡਰੇਸ਼ਨ ਦੇਖੋ। Dehydration.
    • ਜੇਕਰ ਤੁਹਾਡਾ ਬੱਚਾ ਕੁੱਝ ਦਿਨਾਂ ਲਈ ਨਹੀਂ ਖਾਂਦਾ ਹੈ ਤਾਂ ਚਿੰਤਤ ਨਾ ਹੋਵੋ। ਜਦੋਂ ਉਹ ਬਿਹਤਰ ਮਹਿਸੂਸ ਕਰਨਗੇ ਤਾਂ ਉਹ ਦੁਬਾਰਾ ਖਾਣਾ ਸ਼ੁਰੂ ਕਰ ਦੇਣਗੇ।
    • ਆਪਣੇ ਬੱਚੇ ਨੂੰ ਆਰਾਮ ਕਰਨ ਦਿਓ।
    • ਬੱਚਿਆਂ ਵਿੱਚ ਬੰਦ ਨੱਕ ਨੂੰ ਸਾਫ਼ ਕਰਨ ਵਿੱਚ ਮੱਦਦ ਕਰਨ ਲਈ ਨੱਕ ਵਿੱਚ ਪਾਉਣ ਵਾਲੇ ਖਾਰੇ ਪਾਣੀ ਦੇ ਤੁਪਕਿਆਂ ਦੀ ਵਰਤੋਂ ਕਰੋ।  ਸਾਫ਼ ਨੱਕ ਵਾਲੇ ਬੱਚੇ ਨੂੰ ਦੁੱਧ ਪਿਲਾਉਣਾ ਆਸਾਨ ਹੋ ਜਾਵੇਗਾ।
    • ਆਪਣੇ ਬੱਚੇ ਨੂੰ ਦਰਦ ਲਈ ਪੈਰਾਸੀਟਾਮੋਲ ਜਾਂ ਬਿਊਪਰੋਫ਼ੈਨ ਦਿਓ, ਜਾਂ ਜੇ ਤੁਹਾਡਾ ਬੱਚਾ ਪ੍ਰੇਸ਼ਾਨ ਹੈ। ਸਾਡੀ ਤੱਥ ਸ਼ੀਟ ਬੱਚਿਆਂ ਲਈ ਦਰਦ ਤੋਂ ਰਾਹਤ ਲਈ ਦੇਖੋ। ਆਪਣੇ ਬੱਚੇ ਨੂੰ ਐਸਪਰੀਨ ਨਾ ਦਿਓ। ਧਿਆਨ ਨਾਲ ਸਹੀ ਖ਼ੁਰਾਕ ਲਈ ਲੇਬਲ ਦੀ ਜਾਂਚ ਕਰੋ ਅਤੇ ਯਕੀਨੀ ਬਣਾਓ ਕਿ ਤੁਸੀਂ ਪਹਿਲਾਂ ਹੀ ਆਪਣੇ ਬੱਚੇ ਨੂੰ ਪੈਰਾਸੀਟਾਮੋਲ ਜਾਂ ਬਿਊਪਰੋਫ਼ੈਨ (ਜਿਵੇਂ ਕਿ ਖੰਘ ਦੀਆਂ ਕੁੱਝ ਦਵਾਈਆਂ ਅਤੇ ਜ਼ੁਕਾਮ ਅਤੇ ਫ਼ਲੂ ਤੋਂ ਤਿਆਰੀ ਕਰਨ) ਵਾਲੇ ਕੋਈ ਹੋਰ ਉਤਪਾਦ ਨਹੀਂ ਦੇ ਰਹੇ ਹੋ। Pain relief for children. Do not give your child aspirin. Carefully check the label for the correct dose and make sure you are not already giving your child any other products containing paracetamol or ibuprofen (such as some cough medicines and cold-and-flu preparations).
    • ਸਿਰਫ਼ ਬੁਖ਼ਾਰ ਨੂੰ ਘਟਾਉਣ ਲਈ ਪੈਰਾਸੀਟਾਮੋਲ ਜਾਂ ਬਿਊਪਰੋਫ਼ੈਨ ਦੀ ਵਰਤੋਂ ਨਾ ਕਰੋ। ਬੁਖ਼ਾਰ ਸਰੀਰ ਨੂੰ ਕੁਦਰਤੀ ਤੌਰ 'ਤੇ ਠੀਕ ਹੋਣ ਵਿੱਚ ਮੱਦਦ ਕਰਦਾ ਹੈ।
    • ਜਦੋਂ ਤੱਕ ਕਿਸੇ ਡਾਕਟਰ ਜਾਂ ਸਿਹਤ ਸੰਭਾਲ ਪੇਸ਼ੇਵਰ ਦੁਆਰਾ ਸਲਾਹ ਨਹੀਂ ਦਿੱਤੀ ਜਾਂਦੀ ਹੈ, ਹੋਰ ਉਪਚਾਰਾਂ ਦੀ ਵਰਤੋਂ ਨਾ ਕਰੋ।

    ਤੁਹਾਡੇ ਬੱਚੇ ਦੀ ਕੁੱਝ ਦਿਨਾਂ ਵਿੱਚ ਬਿਹਤਰ ਮਹਿਸੂਸ ਕਰਨ ਦੀ ਸੰਭਾਵਨਾ ਹੈ, ਪਰ ਉਹ ਦੋ ਹਫ਼ਤਿਆਂ ਤੱਕ ਬਿਮਾਰ ਰਹਿ ਸਕਦਾ ਹੈ। ਖੰਘ ਕਈ ਹਫ਼ਤਿਆਂ ਤੱਕ ਰਹਿ ਸਕਦੀ ਹੈ।

    ਜ਼ਿਆਦਾਤਰ ਧੱਫੜ ਹਲਕੇ ਹੁੰਦੇ ਹਨ ਅਤੇ ਤੁਹਾਡੇ ਬੱਚੇ ਨੂੰ ਕੋਈ ਤਕਲੀਫ਼ ਨਹੀਂ ਦਿੰਦੇ, ਹਾਲਾਂਕਿ ਕੁੱਝ ਧੱਫੜ ਬਹੁਤ ਜ਼ਿਆਦਾ ਖੁਜਲੀ ਦਾ ਕਾਰਨ ਬਣ ਸਕਦੇ ਹਨ। ਆਪਣੇ ਸਥਾਨਕ ਫਾਰਮਾਸਿਸਟ ਨਾਲ ਉਹਨਾਂ ਇਲਾਜਾਂ ਬਾਰੇ ਗੱਲ ਕਰੋ ਜੋ ਖਾਰਸ਼ ਵਾਲੇ ਧੱਫੜਾਂ ਨੂੰ ਦੂਰ ਕਰਨ ਵਿੱਚ ਮੱਦਦ ਕਰ ਸਕਦੇ ਹਨ। ਧੱਫੜ ਅਕਸਰ ਆਪਣੇ ਆਪ ਠੀਕ ਹੋਣ ਤੋਂ ਪਹਿਲਾਂ ਕੁੱਝ ਦਿਨ ਤੱਕ ਰਹਿੰਦਾ ਹੈ। ਕਈ ਵਾਰ ਬੁਖ਼ਾਰ ਉਤਰ ਜਾਣ 'ਤੇ ਧੱਫੜ ਦਿਖਾਈ ਦਿੰਦੇ ਹਨ। ਜਦੋਂ ਇਹ ਧੱਫੜ ਦਿਖਾਈ ਦਿੰਦੇ ਹਨ, ਇਸਦਾ ਮਤਲਬ ਹੈ ਕਿ ਬੱਚਾ ਠੀਕ ਹੋ ਰਿਹਾ ਹੈ। ਸਾਡੀ ਤੱਥ ਸ਼ੀਟ ਧੱਫੜ ਦੇਖੋ। Rashes.

    ਡਾਕਟਰ ਨੂੰ ਕਦੋਂ ਮਿਲਣਾ ਹੈ (When to see a doctor)

    ਜੇਕਰ ਤੁਹਾਡੇ ਬੱਚੇ ਦੀ ਹਾਲਤ ਵਿੱਚ 48 ਘੰਟਿਆਂ ਬਾਅਦ ਵੀ ਸੁਧਾਰ ਨਹੀਂ ਹੋ ਰਿਹਾ ਹੈ, ਜਾਂ ਹੋਰ ਵਿਗੜ ਰਹੀ ਹੈ, ਤਾਂ ਉਸਨੂੰ ਆਪਣੇ GP ਕੋਲ ਲੈ ਜਾਓ। ਜੇ ਤੁਹਾਡੇ ਬੱਚੇ ਨੂੰ ਹੇਠ ਲਿਖਿਆਂ ਵਿੱਚੋਂ ਕੋਈ ਹੈ ਤਾਂ ਵੀ ਆਪਣੇ GP ਕੋਲ ਜਾਓ:

    • ਦਰਦ ਜੋ ਪੈਰਾਸੀਟਾਮੋਲ ਜਾਂ ਬਿਊਪਰੋਫ਼ੈਨ ਨਾਲ ਠੀਕ ਨਹੀਂ ਹੋ ਰਿਹਾ
    • ਲਗਾਤਾਰ ਉਲਟੀਆਂ ਅਤੇ ਦਸਤ (ਸਾਡੀ ਤੱਥ ਸ਼ੀਟ ਗੈਸਟ੍ਰੋਐਂਟਰਾਇਟਿਸ ਦੇਖੋ) Gastroenteritis)
    • ਤੇਜ਼ ਬੁਖ਼ਾਰ ਜੋ 48 ਘੰਟਿਆਂ ਬਾਅਦ ਵੀ ਠੀਕ ਨਹੀਂ ਹੋ ਰਿਹਾ
    • ਛੇ ਘੰਟਿਆਂ ਲਈ ਕੁੱਝ ਵੀ ਪੀਣ ਜਾਂ ਆਈਸੀ ਪੋਲ ਖਾਣ ਤੋਂ ਮਨ੍ਹਾ ਕਰਨਾ
    • ਅਜਿਹਾ ਧੱਫੜ ਜਾਂ ਧੱਬਾ ਜੋ ਬਲੈਚ (ਚਿੱਟਾ) ਨਹੀਂ ਹੁੰਦਾ ਜਦੋਂ ਤੁਸੀਂ ਇਸ ਨੂੰ ਦਬਾਉਂਦੇ ਹੋ
    • ਗਿੱਲੀਆਂ ਨੈਪੀਆਂ ਦੀ ਗਿਣਤੀ ਆਮ ਨਾਲੋਂ ਅੱਧੇ ਤੋਂ ਵੀ ਘੱਟ ਹੈ

    ਆਪਣੇ ਡਾਕਟਰ ਜਾਂ ਹਸਪਤਾਲ ਦੇ ਐਮਰਜੈਂਸੀ ਵਿਭਾਗ ਤੋਂ ਤੁਰੰਤ ਦੇਖਭਾਲ ਲਓ ਜੇਕਰ ਤੁਹਾਡਾ ਬੱਚਾ:

    • ਰੰਗ ਪੀਲਾ ਪੈ ਗਿਆ ਹੈ ਜਾਂ ਜਗਾਉਣਾ ਔਖਾ ਹੈ
    • ਸਾਹ ਲੈਣ ਵਿੱਚ ਦਿੱਕਤ ਹੈ
    • ਧੱਫੜ ਹੈ ਅਤੇ ਸਿਰ ਦਰਦ, ਗਰਦਨ ਵਿੱਚ ਅਕੜਾਅ ਜਾਂ ਪਿੱਠ ਵਿੱਚ ਦਰਦ ਹੁੰਦਾ ਹੈ
    • ਬੁਖ਼ਾਰ ਅਤੇ ਚਮੜੀ ਦੇ ਧੱਫੜਾਂ (ਛੋਟੇ ਚਮਕਦਾਰ ਲਾਲ ਧੱਬੇ ਜਾਂ ਜਾਮਨੀ ਧੱਬੇ ਜਾਂ ਬਿਨ੍ਹਾਂ ਕਿਸੇ ਕਾਰਨ ਦੇ ਜ਼ਖਮ) ਨਾਲ ਬਿਮਾਰ ਹੈ ਜੋ ਜਦੋਂ ਤੁਸੀਂ ਉਨ੍ਹਾਂ ਨੂੰ ਦਬਾਉਂਦੇ ਹੋ ਤਾਂ ਚਮੜੀ ਦੇ ਰੰਗ (ਬਲੈਂਚ) ਵਿੱਚ ਨਹੀਂ ਬਦਲਦੇ ਹਨ (ਸਾਡੀ ਤੱਥ ਸ਼ੀਟ ਮੈਨਿਨਜੋਕੋਕਲ ਇਨਫੈਕਸ਼ਨ ਦੇਖੋ) Meningococcal infection)
    • ਇੱਕ ਮਹੀਨੇ ਜਾਂ ਇਸਤੋਂ ਘੱਟ ਉਮਰ ਦੇ ਬੱਚੇ ਦਾ ਬਹੁਤ ਘੱਟ ਦੁੱਧ ਪੀਣਾ ਜਾਂ ਬੁਖ਼ਾਰ ਹੋਣਾ

    ਕਈ ਵਾਰ ਵਾਇਰਸ ਦਮਾ ਰੋਗ (ਜੇਕਰ ਤੁਹਾਡੇ ਬੱਚੇ ਨੂੰ ਦਮਾ ਰੋਗ ਹੈ) ਜਾਂ ਘਰਘਰਾਹਟ (ਸਾਹ ਲੈਂਦੇ ਸਮੇਂ ਸੀਟੀ ਦੀ ਆਵਾਜ਼) ਸ਼ੁਰੂ ਕਰ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ, ਤਾਂ ਦਮਾ ਰੋਗ ਦਾ ਇਲਾਜ ਉਸੇ ਤਰ੍ਹਾਂ ਕਰੋ ਜਿਵੇਂ ਤੁਸੀਂ ਆਮ ਤੌਰ 'ਤੇ ਕਰਦੇ ਹੋ। ਜੇ ਘਰਘਰਾਹਟ ਨਵੀਂ ਗੱਲ ਹੈ ਅਤੇ ਤੁਹਾਡੇ ਬੱਚੇ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ, ਤਾਂ ਉਸਨੂੰ ਆਪਣੇ GP ਕੋਲ ਲੈ ਜਾਓ।

    ਵਾਇਰਲ ਬਿਮਾਰੀਆਂ ਕਿਵੇਂ ਫ਼ੈਲਦੀਆਂ ਹਨ? (How are viral illnesses spread?)

    ਵਾਇਰਸ ਨੱਕ (ਛਿੱਕ ਜਾਂ ਵਗਦੇ ਨੱਕ) ਅਤੇ ਮੂੰਹ (ਲਾਰ ਜਾਂ ਖੰਘ) ਵਿੱਚੋਂ ਨਿੱਕੀਆਂ-ਨਿੱਕੀਆਂ ਬੂੰਦਾਂ ਰਾਹੀਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫ਼ੈਲ ਸਕਦਾ ਹੈ। ਵਾਇਰਸ ਉਲਟੀ ਜਾਂ ਮਲ (ਟੱਟੀ) ਰਾਹੀਂ ਵੀ ਫ਼ੈਲ ਸਕਦੇ ਹਨ, ਖ਼ਾਸ ਕਰਕੇ ਉਦੋਂ ਜਦੋਂ ਕਿਸੇ ਨੂੰ ਦਸਤ ਲੱਗੇ ਹੁੰਦੇ ਹਨ।

    ਆਮ ਤੌਰ 'ਤੇ ਜਦੋਂ ਬੱਚੇ ਦਾ ਵਾਇਰਸ ਨਾਲ ਸਾਹਮਣਾ ਹੁੰਦਾ ਹੈ ਅਤੇ ਜਦੋਂ ਉਹ ਬਿਮਾਰੀ ਪੈਦਾ ਕਰਦੇ ਹਨ, ਇਸਦੇ ਵਿਚਕਾਰ ਦੇਰੀ ਹੁੰਦੀ ਹੈ। ਇਹ ਦੇਰੀ ਆਮ ਤੌਰ 'ਤੇ ਕੁੱਝ ਦਿਨ ਦੀ ਹੁੰਦੀ ਹੈ, ਪਰ ਕੁੱਝ ਵਾਇਰਸਾਂ ਦੇ ਲੱਛਣਾਂ ਪ੍ਰਗਟ ਹੋਣ ਤੋਂ ਪਹਿਲਾਂ ਦੋ ਜਾਂ ਤਿੰਨ ਹਫ਼ਤੇ ਲੱਗ ਸਕਦੇ ਹਨ।

    ਚੰਗੀ ਸਾਫ਼-ਸਫ਼ਾਈ ਵਾਇਰਸ ਲੱਗਣ ਜਾਂ ਉਹਨਾਂ ਨੂੰ ਦੂਜਿਆਂ ਤੱਕ ਪਹੁੰਚਾਉਣ ਦੀ ਸੰਭਾਵਨਾ ਨੂੰ ਘਟਾਉਂਦੀ ਹੈ। ਚੰਗੀ ਸਾਫ਼-ਸਫ਼ਾਈ ਵਿੱਚ ਸ਼ਾਮਲ ਹਨ:

    • ਨਿਯਮਿਤ ਤੌਰ 'ਤੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ
    • ਕੱਪ ਜਾਂ ਕਟਲਰੀ ਨੂੰ ਸਾਂਝਾ ਨਾ ਕਰਨਾ
    • ਬੱਚਿਆਂ ਨੂੰ ਉਹਨਾਂ ਦੀ ਕੂਹਣੀ ਵਿੱਚ ਖੰਘਣ ਜਾਂ ਛਿੱਕਣ ਲਈ ਉਤਸ਼ਾਹਿਤ ਕਰਨਾ
    • ਰੁਮਾਲ ਦੀ ਬਜਾਏ ਟਿਸ਼ੂਆਂ ਦੀ ਵਰਤੋਂ ਕਰਨਾ - ਆਪਣੇ ਬੱਚੇ ਨੂੰ ਟਿਸ਼ੂਆਂ ਦੀ ਵਰਤੋਂ ਕਰਦੇ ਸਾਰ ਹੀ ਕੂੜੇਦਾਨ ਵਿੱਚ ਸੁੱਟਣਾ ਅਤੇ ਬਾਅਦ ਵਿੱਚ ਆਪਣੇ ਹੱਥ ਧੋਣਾ ਸਿਖਾਓ ।

    ਜੇਕਰ ਤੁਹਾਡਾ ਬੱਚਾ ਵਾਇਰਸ ਨਾਲ ਬਿਮਾਰ ਹੈ, ਤਾਂ ਉਸਨੂੰ ਚਾਈਲਡ ਕੇਅਰ, ਕਿੰਡਰਗਾਰਟਨ ਜਾਂ ਸਕੂਲ ਤੋਂ ਦੂਰ ਘਰ ਰੱਖੋ ਜਦੋਂ ਤੱਕ ਉਹ ਦੁਬਾਰਾ ਠੀਕ ਨਹੀਂ ਹੋ ਜਾਂਦਾ ਹੈ।

    ਤੁਹਾਡੇ ਬੱਚੇ ਨੂੰ ਵਾਇਰਸ ਲੱਗਣ ਤੋਂ ਰੋਕਣਾ ਲੱਗਭਗ ਅਸੰਭਵ ਹੈ, ਪਰ ਤੁਸੀਂ ਇਹ ਯਕੀਨੀ ਬਣਾਕੇ ਆਪਣੇ ਬੱਚੇ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ (ਇਮਿਊਨ ਸਿਸਟਮ) ਨੂੰ ਚੰਗੀ ਸਥਿਤੀ ਵਿੱਚ ਰੱਖਣ ਵਿੱਚ ਮੱਦਦ ਕਰ ਸਕਦੇ ਹੋ ਕਿ ਉਹ ਸੰਤੁਲਿਤ ਖ਼ੁਰਾਕ ਖਾਂਦੇ ਅਤੇ ਭਰਪੂਰ ਨੀਂਦ ਲੈਂਦੇ ਹਨ। ਜ਼ਿਆਦਾਤਰ ਬੱਚਿਆਂ ਨੂੰ ਰੋਜ਼ਾਨਾ ਦੇ ਆਧਾਰ 'ਤੇ ਵਿਟਾਮਿਨ ਲੈਣ ਦੀ ਲੋੜ ਨਹੀਂ ਹੁੰਦੀ ਹੈ। ਖਸਰਾ, ਕੰਨ ਪੇੜੇ, ਰੁਬੈਲਾ ਅਤੇ ਚਿਕਨਪੌਕਸ (ਵੈਰੀਸੈਲਾ) ਵਰਗੇ ਵਾਇਰਸਾਂ ਨੂੰ ਰੋਕਣ ਲਈ ਆਪਣੇ ਬੱਚੇ ਦੇ ਟੀਕਾਕਰਨ ਨਾਲ ਅੱਪ ਟੂ ਡੇਟ ਰਹਿਣਾ ਮਹੱਤਵਪੂਰਨ ਹੈ।

    ਯਾਦ ਰੱਖਣ ਲਈ ਮੁੱਖ ਨੁਕਤੇ (Key points to remember)

    • ਬੱਚਿਆਂ ਵਿੱਚ ਵਾਇਰਲ ਬਿਮਾਰੀਆਂ ਬਹੁਤ ਆਮ ਹੁੰਦੀਆਂ ਹਨ ਅਤੇ ਆਸਾਨੀ ਨਾਲ ਬੱਚਿਆਂ ਦੀ ਦੇਖਭਾਲ ਸਹੂਲਤ, ਕਿੰਡਰਗਾਰਟਨ ਜਾਂ ਸਕੂਲ ਦੇ ਆਲੇ-ਦੁਆਲੇ ਫ਼ੈਲ ਜਾਂਦੀਆਂ ਹਨ।
    • ਬੱਚਿਆਂ ਲਈ ਜੀਵਨ ਦੇ ਪਹਿਲੇ ਕੁੱਝ ਸਾਲਾਂ ਵਿੱਚ ਇੱਕ ਸਾਲ ਵਿੱਚ 12 ਤੱਕ ਵਾਇਰਲ ਇਨਫੈਕਸ਼ਨ ਹੋਣਾ ਆਮ ਗੱਲ ਹੈ, ਅਤੇ ਅਜਿਹਾ ਲੱਗ ਸਕਦਾ ਹੈ ਕਿ ਉਹ ਹਰ ਸਮੇਂ ਬਿਮਾਰ ਰਹਿੰਦੇ ਹਨ।
    • ਇਸਦਾ ਸਭ ਤੋਂ ਵਧੀਆ ਇਲਾਜ ਘਰ ਵਿੱਚ ਆਰਾਮ ਕਰਨਾ ਹੈ।  ਐਂਟੀਬਾਇਓਟਿਕਸ ਵਾਇਰਲ ਬਿਮਾਰੀਆਂ ਦੇ ਇਲਾਜ ਵਿੱਚ ਮੱਦਦ ਨਹੀਂ ਕਰਨਗੇ।
    • ਜੇ ਤੁਹਾਡੇ ਬੱਚੇ ਦੀ ਹਾਲਤ ਵਿੱਚ 48 ਘੰਟਿਆਂ ਬਾਅਦ ਵੀ ਸੁਧਾਰ ਨਹੀਂ ਹੁੰਦਾ, ਜਾਂ ਉਸਦੇ ਲੱਛਣ ਵਿਗੜ ਜਾਂਦੇ ਹਨ, ਤਾਂ ਆਪਣੇ GP ਨੂੰ ਦਿਖਾਓ।

    ਜੇ ਤੁਹਾਡੇ ਬੱਚੇ ਦੀ ਹਾਲਤ ਵਿੱਚ 48 ਘੰਟਿਆਂ ਬਾਅਦ ਵੀ ਸੁਧਾਰ ਨਹੀਂ ਹੁੰਦਾ, ਜਾਂ ਉਸਦੇ ਲੱਛਣ ਵਿਗੜ ਜਾਂਦੇ ਹਨ, ਤਾਂ ਆਪਣੇ GP ਨੂੰ ਦਿਖਾਓ। (Common questions our doctors are asked)

    ਕੀ ਮੈਨੂੰ ਆਪਣੇ ਬੱਚੇ ਦੇ ਵਾਇਰਸ ਦਾ ਪਤਾ ਲਗਾਉਣ ਲਈ ਡਾਕਟਰ ਨੂੰ ਮਿਲਣ ਦੀ ਲੋੜ ਹੈ?

    ਜੇਕਰ ਤੁਹਾਡੇ ਬੱਚੇ ਨੂੰ ਪੈਰਾਸੀਟਾਮੋਲ ਜਾਂ ਬਿਊਪਰੋਫ਼ੈਨ ਨਾਲ ਸਿਰਫ਼ ਹਲਕੇ ਲੱਛਣਾਂ ਦਾ ਅਨੁਭਵ ਹੋ ਰਿਹਾ ਹੈ, ਅਤੇ ਉਹ 48 ਘੰਟਿਆਂ ਬਾਅਦ ਠੀਕ ਹੁੰਦੇ ਜਾਪਦੇ ਹਨ, ਤਾਂ ਡਾਕਟਰ ਕੋਲ ਜਾਣ ਦੀ ਕੋਈ ਲੋੜ ਨਹੀਂ ਹੈ। ਅਕਸਰ, ਇਹ ਨਿਰਧਾਰਤ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਕਿ ਤੁਹਾਡੇ ਬੱਚੇ ਨੂੰ ਕਿਹੜਾ ਵਾਇਰਸ ਹੈ, ਅਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਕਿਉਂਕਿ ਸਭ ਦਾ ਇਲਾਜ ਇੱਕੋ ਜਿਹਾ ਹੈ - ਘਰ ਵਿੱਚ ਆਰਾਮ ਕਰੋ, ਅਤੇ ਕੋਈ ਐਂਟੀਬਾਇਓਟਿਕ ਨਾ ਲਓ, ਕਿਉਂਕਿ ਐਂਟੀਬਾਇਓਟਿਕਸ ਵਾਇਰਸਾਂ ਦੀ ਮੱਦਦ ਨਹੀਂ ਕਰਦੇ ਹਨ।

    ਜ਼ੁਕਾਮ ਹੋਣ 'ਤੇ ਮੈਂ ਆਪਣੇ ਬੱਚੇ ਨੂੰ ਬਿਹਤਰ ਮਹਿਸੂਸ ਕਰਨ ਵਿੱਚ ਮੱਦਦ ਕਰਨ ਲਈ ਕਿਹੜੇ ਕੁਦਰਤੀ ਉਪਚਾਰ ਦੇ ਸਕਦਾ/ਦੀ ਹਾਂ?

    ਅਸੀਂ ਪੇਸ਼ੇਵਰ ਡਾਕਟਰੀ ਸਲਾਹ ਤੋਂ ਬਿਨਾਂ ਬੱਚਿਆਂ ਨੂੰ ਇਲਾਜ - ਭਾਵੇਂ ਡਾਕਟਰੀ ਜਾਂ ਕੁਦਰਤੀ - ਦੇਣ ਦੀ ਸਿਫਾਰਸ਼ ਨਹੀਂ ਕਰਦੇ ਹਾਂ। ਜਿਵੇਂ ਕਿ ਇਸ ਤੱਥ ਸ਼ੀਟ ਵਿੱਚ ਦੱਸਿਆ ਗਿਆ ਹੈ, ਜਦੋਂ ਬੱਚਿਆਂ ਨੂੰ ਜ਼ੁਕਾਮ ਹੁੰਦਾ ਹੈ ਤਾਂ ਤੁਸੀਂ ਆਮ ਤੌਰ 'ਤੇ ਘਰ ਵਿੱਚ ਆਪਣੇ ਬੱਚੇ ਦੀ ਦੇਖ-ਭਾਲ ਉਹਨਾਂ ਨੂੰ ਬਹੁਤ ਸਾਰੇ ਤਰਲ ਪਦਾਰਥ ਦੇ ਕੇ, ਉਹਨਾਂ ਨੂੰ ਆਰਾਮ ਕਰਨ ਦਾ ਸਮਾਂ ਦੇ ਕੇ ਅਤੇ ਜੇ ਉਹ ਬੇਆਰਾਮ ਮਹਿਸੂਸ ਕਰਦੇ ਹਨ ਤਾਂ ਸਧਾਰਨ ਐਨਲਜੀਸੀਆ (ਜਿਵੇਂ ਕਿ ਪੈਰਾਸੀਟਾਮੋਲ) ਦੇ ਕੇ ਕਰ ਸਕਦੇ ਹੋ।

    ਓਵਰ-ਦੀ-ਕਾਊਂਟਰ ਉਤਪਾਦ ਜਿਵੇਂ ਕਿ ਵਿਟਾਮਿਨ ਜਾਂ ਸਪਲੀਮੈਂਟ (ਜਿਵੇਂ ਕਿ ਵਿਟਾਮਿਨ ਸੀ, ਮਲਟੀਵਿਟਾਮਿਨ) ਜ਼ਰੂਰੀ ਨਹੀਂ ਹਨ। ਇਨ੍ਹਾਂ ਉਤਪਾਦਾਂ ਵਿੱਚ ਆਮ ਤੌਰ 'ਤੇ ਜ਼ੁਕਾਮ ਵਰਗੇ ਵਾਇਰਸਾਂ ਨੂੰ ਰੋਕਣ ਜਾਂ ਉਨ੍ਹਾਂ ਦਾ ਇਲਾਜ ਕਰਨ ਵਿੱਚ ਆਪਣੀ ਪ੍ਰਭਾਵਸ਼ੀਲਤਾ ਨੂੰ ਸਾਬਤ ਕਰਨ ਲਈ ਕੋਈ ਵੀ ਨਹੀਂ ਜਾਂ ਬਹੁਤ ਘੱਟ ਵਿਗਿਆਨਕ ਸਬੂਤ ਹੁੰਦੇ ਹਨ।

    ਉਪਚਾਰ ਜੋ ਆਮ ਤੌਰ 'ਤੇ ਪਰਿਵਾਰਾਂ ਵਿੱਚ ਦਿੱਤੇ ਜਾਂਦੇ ਹਨ (ਜਿਵੇਂ ਨਿੱਘੇ ਰਹਿਣਾ, ਗਿੱਲੇ ਵਾਲਾਂ ਨਾਲ ਸੌਣ ਤੋਂ ਪਰਹੇਜ਼ ਕਰਨਾ, ਨੰਗੇ ਪੈਰਾਂ ਜਾਂ ਗਿੱਲੇ ਵਾਲਾਂ ਨਾਲ ਬਾਹਰ ਨਾ ਜਾਣਾ ਅਤੇ ਘਰ ਦੇ ਅੰਦਰ ਰਹਿਣਾ) ਜ਼ੁਕਾਮ ਨੂੰ ਰੋਕਣ ਲਈ ਸਾਬਤ ਨਹੀਂ ਹੋਏ ਹਨ। ਇਹ ਇਸ ਗੱਲ ਦੀ ਖੋਜ ਹੋਣ ਤੋਂ ਪਹਿਲਾਂ ਵਿਕਸਤ ਕੀਤੇ ਗਏ ਸਨ ਕਿ ਜ਼ੁਕਾਮ ਵਾਇਰਸਾਂ ਕਾਰਨ ਹੁੰਦਾ ਹੈ।


    ਦ ਰਾਇਲ ਚਿਲਡਰਨਜ਼ ਹਸਪਤਾਲ ਜਨਰਲ ਮੈਡੀਸਨ ਅਤੇ ਛੂਤ ਦੀਆਂ ਬਿਮਾਰੀਆਂ ਦੇ ਵਿਭਾਗਾਂ ਅਤੇ ਵਿਕਟੋਰੀਆ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਦੁਆਰਾ ਤਿਆਰ ਕੀਤਾ ਗਿਆ ਹੈ। ਅਸੀਂ RCH ਖ਼ਪਤਕਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਵੱਲੋਂ ਮਿਲੀ ਜਾਣਕਾਰੀ ਨੂੰ ਸਵੀਕਾਰ ਕਰਦੇ ਹਾਂ।

    ਜੁਲਾਈ 2023 ਵਿੱਚ ਸਮੀਖਿਆ ਕੀਤੀ ਗਈ।

    ਕਿਡਜ਼ ਹੈਲਥ ਇਨਫ਼ੋ ਨੂੰ ਦ ਰਾਇਲ ਚਿਲਡਰਨਜ਼ ਹਸਪਤਾਲ ਫਾਊਂਡੇਸ਼ਨ ਦੁਆਰਾ ਸਮਰਥਨ ਹਾਸਿਲ ਹੈ। ਦਾਨ ਕਰਨ ਲਈ, www.rchfoundation.org.au ' ਤੇ ਜਾਓ।

    ਬੇਦਾਅਵਾ

    ਇਹ ਜਾਣਕਾਰੀ ਤੁਹਾਡੇ ਡਾਕਟਰ ਜਾਂ ਸਿਹਤ ਸੰਭਾਲ ਪੇਸ਼ੇਵਰਾਂ ਨਾਲ ਚਰਚਾ ਕਰਨ ਵਿੱਚ ਸਹਾਇਤਾ ਕਰਨ ਲਈ ਹੈ, ਨਾ ਕਿ ਉਸਨੂੰ ਬਦਲਣ ਲਈ। ਇਹਨਾਂ ਉਪਭੋਗਤਾ ਸਿਹਤ ਜਾਣਕਾਰੀ ਰਚਿਆਂ ਦੇ ਲੇਖਕਾਂ ਨੇ ਇਹ ਯਕੀਨੀ ਬਣਾਉਣ ਲਈ ਕਾਫ਼ੀ ਕੋਸ਼ਿਸ਼ ਕੀਤੀ ਹੈ ਕਿ ਇਹ ਜਾਣਕਾਰੀ ਸਹੀ, ਨਵੀਨਤਮ ਅਤੇ ਸਮਝਣ ਵਿੱਚ ਆਸਾਨ ਹੈ। ਦ ਰਾਇਲ ਚਿਲਡਰਨਜ਼ ਹਸਪਤਾਲ ਮੈਲਬੌਰਨ ਕਿਸੇ ਵੀ ਅਸ਼ੁੱਧੀਆਂ, ਗੁੰਮਰਾਹਕੁੰਨ ਸਮਝੀ ਜਾਣ ਵਾਲੀ ਜਾਣਕਾਰੀ, ਜਾਂ ਇਹਨਾਂ ਪਰਚਿਆਂ ਵਿੱਚ ਦੱਸੀ ਗਈ ਕਿਸੇ ਵੀ ਇਲਾਜ ਪ੍ਰਣਾਲੀ ਦੀ ਸਫ਼ਲਤਾ ਲਈ ਕੋਈ ਜ਼ਿੰਮੇਵਾਰੀ ਨਹੀਂ ਸਵੀਕਾਰਦਾ ਹੈ। ਪਰਚਿਆਂ ਵਿੱਚ ਸ਼ਾਮਲ ਜਾਣਕਾਰੀ ਨੂੰ ਨਿਯਮਿਤ ਤੌਰ 'ਤੇ ਅੱਪਡੇਟ ਕੀਤਾ ਜਾਂਦਾ ਹੈ ਅਤੇ ਇਸ ਲਈ ਤੁਹਾਨੂੰ ਹਮੇਸ਼ਾ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਤੁਸੀਂ ਪਰਚਿਆਂ ਦੇ ਸਭ ਤੋਂ ਤਾਜ਼ਾ ਰੂਪ ਤੋਂ ਜਾਣਕਾਰੀ ਦਾ ਹਵਾਲਾ ਲੈ ਰਹੇ ਹੋ। ਇਹ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਤੁਹਾਡੇ ਯਾਨੀ ਕਿ ਉਪਭੋਗਤਾ 'ਤੇ ਹੈ ਕਿ ਤੁਸੀਂ ਖ਼ਪਤਕਾਰ ਸਿਹਤ ਜਾਣਕਾਰੀ ਪਰਚਿਆਂ ਦਾ ਸਭ ਤੋਂ ਨਵੀਨਤਮ ਸੰਸਕਰਣ ਡਾਊਨਲੋਡ ਕੀਤਾ ਹੈ।