Head injury – return to school and sport (Punjabi) – ਸਿਰ ਦੀ ਸੱਟ - ਸਕੂਲ ਅਤੇ ਖੇਡਾਂ ਵਿੱਚ ਵਾਪਸੀ

  • ਜੇ ਤੁਹਾਡੇ ਬੱਚੇ ਜਾਂ ਕਿਸ਼ੋਰ ਨੂੰ ਕਿਸੇ ਡਾਕਟਰ ਦੁਆਰਾ ਸਿਰ ਦੀ ਹਲਕੀ ਸੱਟ, ਜਿਵੇਂ ਕਿ ਸਿਰ ਦੀ ਗੁੱਝੀ ਸੱਟ ਲੱਗਣ ਦਾ ਪਤਾ ਲਗਾਇਆ ਗਿਆ ਹੈ, ਤਾਂ ਉਹਨਾਂ ਨੂੰ ਆਰਾਮ ਕਰਨ ਅਤੇ ਠੀਕ ਹੋਣ ਲਈ ਸਮਾਂ ਚਾਹੀਦਾ ਹੈ (ਸਾਡੀ ਤੱਥ ਸ਼ੀਟ ਸਿਰ ਦੀ ਸੱਟ - ਆਮ ਸਲਾਹ ਦੇਖੋ)। ਇਹ ਤੱਥ ਸ਼ੀਟ ਤੁਹਾਡੇ ਬੱਚੇ ਨੂੰ ਸੁਰੱਖਿਅਤ ਢੰਗ ਨਾਲ ਸਕੂਲ ਅਤੇ ਖੇਡਾਂ ਵਿੱਚ ਵਾਪਸ ਜਾਣ ਲਈ ਸਲਾਹ ਦਿੰਦੀ ਹੈ ਜੇਕਰ ਉਹਨਾਂ ਦੇ ਸਿਰ ਵਿੱਚ ਹਲਕੀ ਸੱਟ ਲੱਗੀ ਹੈ। Head injury – general advice). This fact sheet provides advice for safely returning your child to school and sport if they have had a mild head injury.

    ਦਰਮਿਆਨੀਆਂ ਜਾਂ ਗੰਭੀਰ ਸਿਰ ਦੀਆਂ ਸੱਟਾਂ ਲਈ, ਆਪਣੇ ਬੱਚੇ ਨੂੰ ਉਹਨਾਂ ਦੀਆਂ ਆਮ ਗਤੀਵਿਧੀਆਂ ਵਿੱਚ ਵਾਪਸ ਲਿਆਉਣ ਲਈ ਆਪਣੇ ਡਾਕਟਰ ਦੀ ਸਲਾਹ ਦੀ ਪਾਲਣਾ ਕਰੋ।

    ਸਿਰ ਦੀ ਗੁੱਝੀ ਸੱਟ ਦੇ ਚਿੰਨ੍ਹ ਅਤੇ ਲੱਛਣ (Signs and symptoms of concussion)

    ਜਦੋਂ ਤੁਹਾਡਾ ਬੱਚਾ ਹੌਲੀ-ਹੌਲੀ ਸਕੂਲ ਜਾਂ ਖੇਡਾਂ ਵਿੱਚ ਵਾਪਸ ਜਾ ਰਿਹਾ ਹੈ, ਤਾਂ ਸਿਰ ਦੀ ਗੁੱਝੀ ਸੱਟ ਦੇ ਇਹਨਾਂ ਚਿੰਨ੍ਹਾਂ ਅਤੇ ਲੱਛਣਾਂ ਲਈ ਉਹਨਾਂ ਦੀ ਨਿਗਰਾਨੀ ਕਰੋ:

    • ਉਲਟੀਆਂ।
    • ਸਿਰਦਰਦ।
    • ਉਹ ਇਸ ਤਰ੍ਹਾਂ ਮਹਿਸੂਸ ਕਰ ਰਹੇ ਹਨ ਜਿਵੇਂ ਕਿ ਉਹ ਭੁਲੇਖੇ ਵਿੱਚ ਹਨ।
    • 'ਸਹੀ ਮਹਿਸੂਸ ਨਹੀਂ ਕਰ ਰਹੇ' ਜਾਂ 'ਨਿਰਾਸ਼ ਮਹਿਸੂਸ ਕਰ ਰਹੇ ਹਨ'।
    • ਸੰਤੁਲਨ ਸੰਬੰਧੀ ਸਮੱਸਿਆਵਾਂ ਜਾਂ ਚੱਕਰ ਆਉਣੇ।
    • ਨੀਂਦ ਵਿੱਚ ਵਿਘਨ ਜਾਂ ਸੁਸਤੀ।
    • ਰੋਸ਼ਨੀ ਜਾਂ ਰੌਲੇ ਦੁਆਰਾ ਪਰੇਸ਼ਾਨ ਹੋਣਾ।
    • ਉਲਝਣ, ਧਿਆਨ ਕੇਂਦਰਿਤ ਕਰਨ ਜਾਂ ਯਾਦ ਰੱਖਣ ਵਿੱਚ ਮੁਸ਼ਕਿਲ ਹੋਣਾ।
    • ਹੌਲੀ ਪ੍ਰਤੀਕਰਮ ਕਰਨਾ।
    • ਆਸਾਨੀ ਨਾਲ ਪਰੇਸ਼ਾਨ ਜਾਂ ਮਿਜ਼ਾਜ਼ ਖ਼ਰਾਬ ਹੋਣਾ।

    ਘਰ ਵਿੱਚ ਦੇਖਭਾਲ (Care at home)

    ਰ ਦੀ ਗੁੱਝੀ ਸੱਟ ਵਾਲੇ ਬੱਚਿਆਂ ਲਈ ਠੀਕ ਹੋਣ ਦਾ ਸਮਾਂ ਵੱਖੋ-ਵੱਖਰਾ ਹੋ ਸਕਦਾ ਹੈ, ਜਿਵੇਂ ਕਿ ਉਹਨਾਂ ਦੇ ਲੱਛਣ ਵੱਖੋ-ਵੱਖ ਹੋ ਸਕਦੇ ਹਨ। ਸਿਰ ਦੀ ਗੁੱਝੀ ਸੱਟ ਵਾਲੇ ਬੱਚਿਆਂ ਅਤੇ ਕਿਸ਼ੋਰਾਂ ਨੂੰ ਠੀਕ ਹੋਣ ਵਿੱਚ ਚਾਰ ਹਫ਼ਤਿਆਂ ਤੱਕ ਦਾ ਸਮਾਂ ਲੱਗ ਸਕਦਾ ਹੈ, ਪਰ ਜ਼ਿਆਦਾਤਰ ਸੱਟਾਂ ਕਈ ਦਿਨਾਂ ਵਿੱਚ ਆਪਣੇ ਆਪ ਠੀਕ ਹੋ ਜਾਂਦੀਆਂ ਹਨ। ਸੱਟ ਲੱਗਣ ਤੋਂ ਬਾਅਦ ਦੇ ਪਹਿਲੇ 24 ਤੋਂ 48 ਘੰਟਿਆਂ ਲਈ, ਬੱਚਿਆਂ ਦੀ ਸੱਟ ਵਾਲੀ ਥਾਂ ਨੂੰ ਥੋੜ੍ਹਾ (ਸਖ਼ਤ ਨਹੀਂ) ਆਰਾਮ ਕਰਨ ਦੇਣਾ ਚਾਹੀਦਾ ਹੈ ਪਰ ਉਹਨਾਂ ਦੀਆਂ ਰੋਜ਼ਮਰ੍ਹਾ ਦੀਆਂ ਗਤੀਵਿਧੀਆਂ ਨੂੰ ਜਾਰੀ ਰੱਖਣਾ ਚਾਹੀਦਾ ਹੈ ਅਤੇ ਹਲਕੀ ਸਰੀਰਕ ਗਤੀਵਿਧੀ ਨੂੰ ਵਾਪਸ ਕਰਨ ਲੱਗਣਾ ਚਾਹੀਦਾ ਹੈ ਜਿਵੇਂ ਕਿ ਤੁਰਨਾ। ਇਸ ਸ਼ੁਰੂਆਤੀ ਸਮੇਂ ਦੌਰਾਨ ਬੱਚਿਆਂ ਨੂੰ ਲੋੜੀਂਦੀ ਨੀਂਦ, ਸਿਹਤਮੰਦ ਖ਼ੁਰਾਕ, ਅਤੇ ਘੱਟ ਸਕ੍ਰੀਨ ਸਮਾਂ ਜਿਵੇਂ ਕਿ ਟੈਲੀਵਿਜ਼ਨ, ਕੰਪਿਊਟਰ ਅਤੇ ਸਮਾਰਟਫ਼ੋਨ ਦੇਖਣਾ ਚਾਹੀਦਾ ਹੈ।

    ਸਰੀਰਕ ਕਸਰਤ ਜਿਵੇਂ ਕਿ ਪੈਦਲ ਚੱਲਣਾ ਜਾਂ ਖੜ੍ਹਾ ਸਾਈਕਲ ਚਲਾਉਣਾ, ਅਤੇ ਹੋਰ ਗਤੀਵਿਧੀਆਂ ਜਿਵੇਂ ਕਿ ਪੜ੍ਹਨਾ ਜਾਂ ਬਿਨ੍ਹਾ ਕੁੱਝ ਕੀਤੇ ਸਕ੍ਰੀਨ ਸਮਾਂ (ਜਿਵੇਂ ਕਿ ਫਿਲਮ ਦੇਖਣਾ; ਗੇਮਿੰਗ ਜਾਂ ਸਮਾਰਟ ਫ਼ੋਨ ਦੀ ਵਰਤੋਂ ਨਹੀਂ), ਉਸ ਹੱਦ ਤੱਕ ਹੌਲੀ-ਹੌਲੀ ਸ਼ੁਰੂ ਕੀਤੀ ਜਾ ਸਕਦੀ ਹੈ ਜਦੋਂ ਤੱਕ ਤੁਹਾਡੇ ਬੱਚੇ ਨੂੰ ਸਿਰ ਦੀ ਗੁੱਝੀ ਸੱਟ ਦੇ ਸਿਰਫ਼ ਹਲਕੇ ਅਤੇ ਥੋੜ੍ਹੇ ਸਮੇਂ ਲਈ (ਇੱਕ ਘੰਟੇ ਤੋਂ ਘੱਟ) ਲੱਛਣ ਵਿਗੜਨ ਦਾ ਅਨੁਭਵ ਹੁੰਦਾ ਹੈ।

    ਸਕੂਲ ਵਿੱਚ ਹੌਲੀ-ਹੌਲੀ ਵਾਪਸੀ (Graduated return to school)

    ਤੁਹਾਡਾ ਬੱਚਾ ਗਤੀਵਿਧੀਆਂ ਨੂੰ ਵਧਾਉਣਾ ਜਾਰੀ ਰੱਖ ਸਕਦਾ ਹੈ ਅਤੇ ਅਗਲੇ ਪੜਾਅ 'ਤੇ ਜਾ ਸਕਦਾ ਹੈ ਜੇਕਰ ਉਸ ਵਿੱਚ ਸੱਟ ਲੱਗਣ ਦੇ ਕੋਈ ਲੱਛਣ ਨਹੀਂ ਦਿਖਾਈ ਦੇ ਰਹੇ ਹਨ, ਜਾਂ ਲੱਛਣ ਹਲਕੇ ਅਤੇ ਥੋੜ੍ਹੇ ਸਮੇਂ ਲਈ ਹਨ (ਇੱਕ ਘੰਟੇ ਤੋਂ ਘੱਟ)। ਹਰ ਪੜਾਅ ਤੋਂ ਅੱਗੇ ਵਧਣ ਦੇ ਵਿਚਕਾਰ 24 ਘੰਟੇ ਦਾ ਫ਼ਰਕ ਪਾਓ। ਜੇ ਇਸ ਗਤੀਵਿਧੀ ਦੇ ਨਤੀਜੇ ਵਜੋਂ ਲੱਛਣ ਹਲਕੇ ਤੋਂ ਵੱਧ, ਵੱਧ ਸਮੇਂ ਲਈ ਵਿਗੜਦੇ ਹਨ, ਤਾਂ ਪਿਛਲੇ ਪੜਾਅ 'ਤੇ ਵਾਪਸ ਜਾਓ। ਜੇਕਰ ਤੁਹਾਡਾ ਬੱਚਾ ਸਿਰ ਦੀ ਗੁੱਝੀ ਸੱਟ ਦੇ ਲੱਛਣਾਂ ਵਿੱਚ ਕਾਫ਼ੀ ਵਾਧਾ ਹੋਏ ਬਿਨਾਂ ਅਗਲੇ ਪੜਾਅ 'ਤੇ ਨਹੀਂ ਵਧ ਸਕਦਾ ਹੈ, ਤਾਂ ਉਸਨੂੰ ਡਾਕਟਰ ਕੋਲ ਲੈ ਜਾਓ।

    ਪੜਾਅ ਟੀਚਾ

    1. ਘਰ ਵਿੱਚ ਰੋਜ਼ਮਰ੍ਹਾ ਦੀਆਂ ਗਤੀਵਿਧੀਆਂ

    ਆਪਣੇ ਬੱਚੇ ਨੂੰ ਰੋਜ਼ਮਰ੍ਹਾ ਦੀਆਂ ਆਮ ਗਤੀਵਿਧੀਆਂ, ਜਿਵੇਂ ਕਿ ਪੜ੍ਹਨਾ ਜਾਂ ਹਲਕੀ ਸੈਰ ਕਰਨਾ ਸ਼ੁਰੂ ਕਰਵਾਓ। ਇੱਕ ਸਮੇਂ ਵਿੱਚ ਪੰਜ ਤੋਂ 15 ਮਿੰਟਾਂ ਨਾਲ ਸ਼ੁਰੂ ਕਰੋ ਅਤੇ ਹੌਲੀ-ਹੌਲੀ ਵਧਾਓ।

    ਆਮ ਗਤੀਵਿਧੀਆਂ ਵਿੱਚ ਹੌਲੀ-ਹੌਲੀ ਵਾਪਸੀ।

    2. ਘਰ ਵਿੱਚ ਸਕੂਲ ਦੀਆਂ ਗਤੀਵਿਧੀਆਂ

    ਹਲਕੀਆਂ ਬੋਧਾਤਮਕ ਗਤੀਵਿਧੀਆਂ ਜਿਵੇਂ ਕਿ ਹੋਮਵਰਕ, ਸਕੂਲ ਵੱਲੋਂ ਦਿੱਤੀ ਗਈ ਪੜ੍ਹਨ ਵਾਲੀ ਸਮੱਗਰੀ ਜਾਂ ਹੋਰ ਵਿੱਦਿਅਕ ਗਤੀਵਿਧੀਆਂ ਨੂੰ ਘਰ ਵਿੱਚ ਪੂਰਾ ਕਰੋ।

    ਬੋਧਾਤਮਕ ਕੰਮ ਲਈ ਸਹਿਣਸ਼ੀਲਤਾ ਵਧਾਉਣ ਲਈ।

    3. ਸਕੂਲ ਵਿੱਚ ਪਾਰਟ ਟਾਈਮ ਵਾਪਸ ਜਾਓ

    ਤੁਹਾਨੂੰ ਸਕੂਲ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ ਅਤੇ ਹੌਲੀ-ਹੌਲੀ ਸਕੂਲ ਦੇ ਕੰਮ ਅਤੇ ਸਕੂਲ ਦੇ ਰੁਝੇਵੇਂ ਭਰੇ ਮਾਹੌਲ ਨੂੰ ਵਧਾਉਣਾ ਚਾਹੀਦਾ ਹੈ। ਤੁਹਾਡੇ ਬੱਚੇ ਨੂੰ ਛੋਟੇ ਸਕੂਲੀ ਦਿਨ ਨਾਲ ਸ਼ੁਰੂ ਕਰਨ ਦੀ ਲੋੜ ਹੋ ਸਕਦੀ ਹੈ ਜਾਂ ਦਿਨ ਵਿੱਚ ਵੱਧ ਬਰੇਕਾਂ ਲੈਣੀਆਂ ਪੈ ਸਕਦੀਆਂ ਹਨ। ਦੁਪਹਿਰ ਦੇ ਖਾਣੇ ਜਾਂ ਬਰੇਕ ਦੇ ਸਮੇਂ ਸ਼ਾਂਤ ਵਿਰਾਮ ਸਥਾਨਾਂ ਦੇ ਵਿਕਲਪਾਂ ਬਾਰੇ ਆਪਣੇ ਸਕੂਲ ਨਾਲ ਗੱਲ ਕਰੋ। ਸਕੂਲ ਦੇ ਟੈਸਟਾਂ ਵਿੱਚ ਦੇਰੀ ਕਰਨ ਦੀ ਲੋੜ ਪੈ ਸਕਦੀ ਹੈ।

    ਅਕਾਦਮਿਕ ਗਤੀਵਿਧੀਆਂ ਨੂੰ ਵਧਾਉਣ ਲਈ।

    4. ਸਕੂਲ ਵਿੱਚ ਪੂਰੇ ਸਮੇਂ ਲਈ ਵਾਪਸ ਜਾਓ

    ਸਕੂਲ ਦੀਆਂ ਗਤੀਵਿਧੀਆਂ ਹੌਲੀ-ਹੌਲੀ ਵਧਾਓ ਜਦੋਂ ਤੱਕ ਤੁਹਾਡਾ ਬੱਚਾ ਸਕੂਲ ਦਾ ਪੂਰਾ ਦਿਨ ਬਰਦਾਸ਼ਤ ਕਰਨਾ ਨਹੀਂ ਕਰ ਸਕਦਾ।

    ਸਕੂਲ ਦੀਆਂ ਆਮ ਗਤੀਵਿਧੀਆਂ ਦੋਬਾਰਾ ਕਰਨਾ ਸ਼ੁਰੂ ਕਰੋ ਅਤੇ ਖੁੰਝੇ ਹੋਏ ਕੰਮ ਨੂੰ ਪੂਰਾ ਕਰੋ।

    ਖੇਡ ਵਿੱਚ ਹੌਲੀ-ਹੌਲੀ ਵਾਪਸੀ (Graduated return to sport)

    ਬੱਚਿਆਂ ਅਤੇ ਕਿਸ਼ੋਰਾਂ ਨੂੰ ਉਦੋਂ ਤੱਕ ਖੇਡਾਂ ਵਿੱਚ ਵਾਪਸ ਨਹੀਂ ਆਉਣਾ ਚਾਹੀਦਾ ਜਦੋਂ ਤੱਕ ਉਹ ਸਕੂਲ ਵਿੱਚ ਪੂਰੀ ਤਰ੍ਹਾਂ ਵਾਪਸ ਨਹੀਂ ਆ ਜਾਂਦੇ ਹਰ ਪੜਾਅ ਲਈ ਘੱਟੋ-ਘੱਟ 24 ਘੰਟੇ ਦਾ ਸਮਾਂ ਦੇਵੋ, ਅਤੇ ਇਸ ਤੋਂ ਪਹਿਲਾਂ ਕਿ ਤੁਹਾਡਾ ਬੱਚਾ ਆਮ ਖੇਡ ਖੇਡਣ ਲਈ ਵਾਪਸੀ ਕਰੇ ਸੱਟ ਲੱਗਣ ਤੋਂ ਬਾਅਦ ਘੱਟੋ-ਘੱਟ ਇੱਕ ਹਫ਼ਤੇ ਦਾ ਸਮਾਂ ਦੇਵੋ। ਅਗਲੇ ਪੜਾਅ 'ਤੇ ਸਿਰਫ਼ ਤਾਂ ਹੀ ਅੱਗੇ ਵਧੋ ਜੇਕਰ ਤੁਹਾਡੇ ਬੱਚੇ ਨੂੰ ਸੱਟ ਲੱਗਣ ਦੇ ਕੋਈ ਲੱਛਣ ਨਹੀਂ ਦਿਖਾਈ ਦੇ ਰਹੇ ਹਨ ਜਾਂ ਲੱਛਣ ਹਲਕੇ ਅਤੇ ਥੋੜ੍ਹੇ ਸਮੇਂ ਲਈ ਹਨ (ਇੱਕ ਘੰਟੇ ਤੋਂ ਘੱਟ)। ਪੜਾਅ 4-6 ਉਦੋਂ ਹੀ ਸ਼ੁਰੂ ਹੋਣੇ ਚਾਹੀਦੇ ਹਨ ਜਦੋਂ ਲੱਛਣ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ। ਜੇ 4-6 ਪੜਾਵਾਂ ਵਿੱਚ ਸਿਰ ਦੀ ਗੁੱਝੀ ਸੱਟ ਦੇ ਲੱਛਣ ਅਨੁਭਵ ਕੀਤੇ ਜਾਂਦੇ ਹਨ ਤਾਂ ਪੜਾਅ 3 'ਤੇ ਵਾਪਸ ਜਾਓ ਜਦੋਂ ਤੱਕ ਇਹ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ, ਜਿਸ ਵਿੱਚ ਮਿਹਨਤ ਕਰਨ ਸਮੇਂ ਅਤੇ ਬਾਅਦ ਵਿੱਚ ਲੱਛਣਾਂ ਦਾ ਅਨੁਭਵ ਵੀ ਸ਼ਾਮਲ ਹੈ।

     ਪੜਾਅ ਟੀਚਾ

    1. ਲੱਛਣ-ਸੀਮਤ ਗਤੀਵਿਧੀ

    ਸਾਧਾਰਨ ਰੋਜ਼ਮਰ੍ਹਾ ਦੀਆਂ ਗਤੀਵਿਧੀਆਂ ਜੋ ਲੱਛਣਾਂ ਨੂੰ ਵਿਗੜਨ ਨਹੀਂ ਦਿੰਦੀਆਂ, ਜਿਵੇਂ ਕਿ ਪੈਦਲ ਚੱਲਣਾ।

    ਆਮ ਗਤੀਵਿਧੀਆਂ ਵਿੱਚ ਹੌਲੀ-ਹੌਲੀ ਵਾਪਸੀ।

    2A. ਹਲਕੀ ਐਰੋਬਿਕ ਕਸਰਤ

    ਹੌਲੀ-ਹੌਲੀ ਘੱਟ ਰਫ਼ਤਾਰ ਵਾਲੀ ਸੈਰ, ਤੈਰਾਕੀ ਜਾਂ ਸਥਿਰ ਸਾਈਕਲਿੰਗ ਸ਼ੁਰੂ ਕਰੋ। ਇਸ ਪੜਾਅ 'ਤੇ ਪ੍ਰਤੀਰੋਧਕ ਸਿਖਲਾਈ (resistance training) ਨਾ ਕਰੋ।

    ਫਿਰ

    2B. ਦਰਮਿਆਨੀ ਐਰੋਬਿਕ ਕਸਰਤ

    ਹੌਲੀ-ਹੌਲੀ ਇੱਕ ਮੱਧਮ ਰਫ਼ਤਾਰ ਵਾਲੀ ਸੈਰ, ਤੈਰਾਕੀ ਜਾਂ ਸਟੇਸ਼ਨਰੀ ਸਾਈਕਲਿੰਗ ਸ਼ੁਰੂ ਕਰੋ। ਇਸ ਪੜਾਅ 'ਤੇ ਪ੍ਰਤੀਰੋਧਕ ਸਿਖਲਾਈ (resistance training) ਨਾ ਕਰੋ।

    ਹੌਲੀ-ਹੌਲੀ ਦਿਲ ਦੀ ਗਤੀ ਨੂੰ ਵਧਾਉਣ ਲਈ।

    3. ਖੇਡ-ਵਿਸ਼ੇਸ਼ ਕਸਰਤ

    ਤੁਹਾਡਾ ਬੱਚਾ ਦੌੜਨਾ, ਵਾਰਮ-ਅੱਪ ਹੋਣ ਵਾਲੀਆਂ ਗਤੀਵਿਧੀਆਂ ਅਤੇ ਗੇਂਦ ਦੇ ਹੁਨਰ ਦਾ ਅਭਿਆਸ ਕਰਨਾ (ਸਾਫਟ ਬਾਲ ਨਾਲ) ਵਰਗੀਆਂ ਕਿਰਿਆਵਾਂ ਸ਼ੁਰੂ ਕਰ ਸਕਦਾ ਹੈ। ਕਿਸੇ ਵੀ ਅਜਿਹੀ ਗਤੀਵਿਧੀ ਨੂੰ ਕਰਨ ਦੀ ਆਗਿਆ ਨਾ ਦਿਓ ਜਿਸ ਵਿੱਚ ਸਿਰ ਦਾ ਸੰਪਰਕ ਸ਼ਾਮਲ ਹੋਵੇ।

    ਗਤੀਵਿਧੀ ਨੂੰ ਵਧਾਉਣ ਲਈ।

    4. ਗੈਰ-ਸੰਪਰਕ ਸਿਖਲਾਈ ਅਭਿਆਸ

    ਸਖ਼ਤ, ਉੱਚ ਤੀਬਰਤਾ ਵਾਲੇ ਸਿਖਲਾਈ ਅਭਿਆਸਾਂ ਨੂੰ ਸ਼ੁਰੂ ਕਰੋ, ਜਿਵੇਂ ਕਿ ਪਾਸ ਦੇਣ ਵਾਲੀਆਂ ਗਤੀਵਿਧੀਆਂ। ਤੁਹਾਡਾ ਬੱਚਾ ਪ੍ਰਗਤੀਸ਼ੀਲ ਸਿਖਲਾਈ ਸ਼ੁਰੂ ਕਰ ਸਕਦਾ ਹੈ।

    ਕਸਰਤ, ਤਾਲਮੇਲ ਅਤੇ ਵੱਧ ਸੋਚਣ ਸ਼ਕਤੀ ਨੂੰ ਸ਼ੁਰੂ ਕਰਨ ਲਈ।

    5. ਪੂਰੇ ਸੰਪਰਕ ਵਾਲੇ ਅਭਿਆਸ

    ਮੈਡੀਕਲ ਤੌਰ 'ਤੇ ਆਗਿਆ ਮਿਲਣ ਤੋਂ ਬਾਅਦ, ਉਦਾਹਰਨ ਵਜੋਂ GP ਦੁਆਰਾ, ਆਮ ਸਿਖਲਾਈ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲਓ।

    ਆਤਮ-ਵਿਸ਼ਵਾਸ ਨੂੰ ਬਹਾਲ ਕਰਨਾ, ਅਤੇ ਕੋਚਿੰਗ ਸਟਾਫ ਨੂੰ ਕਾਰਜਾਤਮਕ ਹੁਨਰ ਦਾ ਮੁਲਾਂਕਣ ਕਰਨ ਦੀ ਆਗਿਆ ਦੇਣਾ।

    6. ਖੇਡ ਵਿੱਚ ਵਾਪਸੀ

    ਤੁਹਾਡਾ ਬੱਚਾ ਹੁਣ ਆਮ ਖੇਡ ਖੇਡਣੀ ਸ਼ੁਰੂ ਕਰ ਸਕਦਾ ਹੈ।

    ਨਿਯਮਤ ਖੇਡ ਗਤੀਵਿਧੀ ਮੁੜ ਸ਼ੁਰੂ ਕਰੋ।

    ਜੇਕਰ ਤੁਸੀਂ ਕਿਸੇ ਵੀ ਪੜਾਅ 'ਤੇ ਆਪਣੇ ਬੱਚੇ ਦੀ ਤਰੱਕੀ ਬਾਰੇ ਅਨਿਸ਼ਚਿਤ ਹੋ ਤਾਂ ਆਪਣੇ ਡਾਕਟਰ ਨਾਲ ਗੱਲ ਕਰੋ।

    ਵਾਰ-ਵਾਰ ਸਿਰ ਦੀ ਗੁੱਝੀ ਸੱਟ ਲੱਗਣ ਤੋਂ ਬਾਅਦ, ਤੁਹਾਡਾ ਡਾਕਟਰ ਤੁਹਾਡੇ ਬੱਚੇ ਨੂੰ ਕੁੱਝ ਸਮੇਂ ਲਈ ਸਰੀਰਕ ਸੰਪਰਕ ਵਾਲੀਆਂ ਖੇਡਾਂ ਅਤੇ ਸਿਰ ਦੀ ਸੱਟ ਦੇ ਵੱਧ ਜ਼ੋਖਮ ਵਾਲੀਆਂ ਗਤੀਵਿਧੀਆਂ ਤੋਂ ਬਚਣ ਦੀ ਸਲਾਹ ਦੇ ਸਕਦਾ ਹੈ। ਇਹ ਇਸ ਲਈ ਹੈ ਕਿਉਂਕਿ ਸਿਰ ਦੀ ਸੱਟ ਤੋਂ ਬਾਅਦ, ਤੁਹਾਡੇ ਬੱਚੇ ਦੀ ਪ੍ਰਤੀਕ੍ਰਿਆ ਦਾ ਸਮਾਂ ਅਤੇ ਸੋਚ ਹੌਲੀ ਹੋ ਸਕਦੀ ਹੈ, ਅਤੇ ਇਹ ਉਹਨਾਂ ਨੂੰ ਹੋਰ ਜ਼ੋਖਮ ਵਿੱਚ ਪਾ ਸਕਦਾ ਹੈ।

    ਜ਼ੋਖਮ ਵਾਲੀਆਂ ਖੇਡਾਂ ਅਤੇ ਗਤੀਵਿਧੀਆਂ ਵਿੱਚ ਸ਼ਾਮਲ ਹਨ:

    • ਫੁੱਟਬਾਲ ਜਿਸ ਵਿੱਚ ਖੋ-ਖੁਹਾਈ ਸ਼ਾਮਲ ਹੈ।  
    • ਫੁੱਟਬਾਲ ਅਤੇ ਹਾਕੀ।
    • ਬਾਸਕਟਬਾਲ ਅਤੇ ਨੈੱਟਬਾਲ।
    • ਘੁੜਸਵਾਰੀ।
    • ਮੋਟਰਬਾਈਕ ਜਾਂ BMX ਸਾਈਕਲ ਦੀ ਸਵਾਰੀ।
    • ਸਕੀਇੰਗ, ਸਨੋਬੋਰਡਿੰਗ ਅਤੇ ਸਰਫਿੰਗ।
    • ਸਾਈਕਲ, ਸਕੂਟਰ, ਸਕੇਟਬੋਰਡ ਜਾਂ ਸਕੇਟ ਦੀ ਸਵਾਰੀ ਕਰਨਾ।
    • ਟਰੈਂਪੋਲਿਨ 'ਤੇ ਖੇਡਣਾ।
    • ਰੁੱਖਾਂ ਜਾਂ ਹੋਰ ਉੱਚਿਆਂ ਢਾਂਚਿਆਂ 'ਤੇ ਚੜ੍ਹਨਾ।

    ਯਕੀਨੀ ਬਣਾਓ ਕਿ ਤੁਹਾਡਾ ਬੱਚਾ ਸਾਈਕਲ, ਸਕੂਟਰ ਜਾਂ ਸਕੇਟਬੋਰਡ ਦੀ ਸਵਾਰੀ ਕਰਦੇ ਸਮੇਂ ਹਮੇਸ਼ਾ ਹੈਲਮੇਟ ਪਹਿਨਦਾ ਹੈ।

    ਡਾਕਟਰ ਨੂੰ ਕਦੋਂ ਮਿਲਣਾ ਹੈ (When to see a doctor)

    ਆਪਣੇ ਸਥਾਨਕ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਤੁਰੰਤ ਡਾਕਟਰੀ ਸਹਾਇਤਾ ਪ੍ਰਾਪਤ ਕਰੋ ਜੇਕਰ ਤੁਹਾਡੇ ਬੱਚੇ ਦੇ ਠੀਕ ਹੋਣ ਦੌਰਾਨ ਉਹਨਾਂ ਨੂੰ ਹੇਠ ਲਿਖਿਆਂ ਵਿੱਚੋਂ ਕੋਈ ਵੀ ਹੈ:

    • ਅਸਾਧਾਰਨ ਜਾਂ ਉਲਝਣ ਵਾਲਾ ਵਿਵਹਾਰ, ਜਾਂ ਚਿੜਚਿੜਾਪਨ।
    • ਗੰਭੀਰ ਜਾਂ ਲਗਾਤਾਰ ਹੋ ਰਿਹਾ ਸਿਰਦਰਦ ਜੋ ਪੈਰਾਸੀਟਾਮੋਲ ਦੁਆਰਾ ਠੀਕ ਨਹੀਂ ਹੁੰਦਾ।
    • ਵਾਰ-ਵਾਰ ਉਲਟੀਆਂ ਆਉਣੀਆਂ।
    • ਕੰਨ ਜਾਂ ਨੱਕ ਵਿੱਚੋਂ ਖ਼ੂਨ ਵਗਣਾ ਜਾਂ ਤਰਲ ਪਦਾਰਥ ਨਿਕਲਣਾ।
    • ਦੰਦਲ ਜਾਂ ਕੜਵੱਲ, ਜਾਂ ਚਿਹਰੇ, ਬਾਹਾਂ ਜਾਂ ਲੱਤਾਂ ਵਿੱਚ ਕੜਵੱਲ।
    • ਜਾਗਣ ਵਿੱਚ ਮੁਸ਼ਕਲ ਹੋਣਾ।
    • ਜਾਗਦੇ ਰਹਿਣ ਵਿੱਚ ਮੁਸ਼ਕਲ ਹੋਣਾ।
    • ਉਹ ਤੁਹਾਨੂੰ ਕਿਸੇ ਵੀ ਕਾਰਨ ਕਰਕੇ ਚਿੰਤਤ ਕਰ ਰਹੇ ਹਨ।

    ਜੇਕਰ ਤੁਹਾਡੇ ਬੱਚੇ ਦੇ ਲੱਛਣ ਵਿਗੜ ਜਾਂਦੇ ਹਨ ਜਾਂ ਤੁਹਾਡਾ ਬੱਚਾ ਸਿਰ ਦੀ ਗੁੱਝੀ ਸੱਟ ਦੇ ਨਵੇਂ ਲੱਛਣਾਂ ਦਾ ਅਨੁਭਵ ਕਰ ਰਿਹਾ ਹੈ, ਤਾਂ ਤੁਰੰਤ ਡਾਕਟਰੀ ਸਹਾਇਤਾ ਲਓ।

    ਯਾਦ ਰੱਖਣ ਲਈ ਮੁੱਖ ਨੁਕਤੇ (Key points to remember)

    • ਸਿਰ ਦੀਆਂ ਜ਼ਿਆਦਾਤਰ ਗੁੱਝੀਆਂ ਸੱਟਾਂ ਕਈ ਦਿਨਾਂ ਵਿੱਚ ਆਪਣੇ ਆਪ ਹੀ ਠੀਕ ਹੋ ਜਾਣਗੀਆਂ।
    • ਹਰੇਕ ਖੇਡ ਵਿੱਚ ਵਾਪਸੀ ਕਰਨ ਦੇ ਪੜਾਅ ਲਈ ਘੱਟੋ-ਘੱਟ 24 ਘੰਟੇ ਦਾ ਫਰਕ ਰੱਖਣਾ ਯਕੀਨੀ ਬਣਾਉਂਦੇ ਹੋਏ, ਸਕੂਲ ਵਿੱਚ ਵਾਪਸੀ ਅਤੇ ਖੇਡਾਂ ਵਿੱਚ ਵਾਪਸੀ ਕਰਨ ਦੇ ਪੜਾਵਾਂ ਦੀ ਧਿਆਨ ਨਾਲ ਪਾਲਣਾ ਕਰੋ।
    • ਸਰੀਰਕ ਅਤੇ ਬੋਧਾਤਮਕ ਗਤੀਵਿਧੀਆਂ ਨੂੰ ਉਦੋਂ ਤੱਕ ਵਧਾਇਆ ਜਾ ਸਕਦਾ ਹੈ ਜਦੋਂ ਤੱਕ ਕਿ ਉਹਨਾਂ ਦੇ ਨਤੀਜੇ ਵਜੋਂ ਸਿਰ ਦੀ ਗੁੱਝੀ ਸੱਟ ਦੇ ਲੱਛਣ ਥੋੜ੍ਹੇ ਸਮੇਂ ਲਈ, ਹਲਕੇ ਜਿਹੇ ਵਿਗੜਨ ਨਾਲੋਂ ਵੱਧ ਕੇ ਨਹੀਂ ਹਨ।
    • ਸਪੋਰਟ ਸਟੈਪਸ 4-6 'ਤੇ ਵਾਪਸ ਜਾਣਾ ਸਿਰਫ ਉਦੋਂ ਹੀ ਸ਼ੁਰੂ ਹੋਣਾ ਚਾਹੀਦਾ ਹੈ ਜਦੋਂ ਲੱਛਣ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ, ਆਪਣੇ ਡਾਕਟਰ ਨਾਲ ਗੱਲ ਕਰੋ ਜੇਕਰ ਤੁਹਾਨੂੰ ਯਕੀਨ ਨਹੀਂ ਹੈ ਕਿ ਕੀ ਤੁਹਾਡਾ ਬੱਚਾ ਅਗਲੇ ਪੜਾਅ ਲਈ ਤਿਆਰ ਹੈ ਜਾਂ ਕੀ ਉਹ ਪੂਰੀ ਤਰ੍ਹਾਂ ਨਾਲ ਖੇਡਾਂ ਵਿੱਚ ਵਾਪਸੀ ਕਰ ਸਕਦਾ ਹੈ।
    • ਜੇਕਰ ਤੁਹਾਡੇ ਬੱਚੇ ਦੇ ਲੱਛਣ ਵਿਗੜ ਜਾਂਦੇ ਹਨ ਜਾਂ ਉਨ੍ਹਾਂ ਵਿੱਚ ਸਿਰ ਦੀ ਗੁੱਝੀ ਸੱਟ ਲੱਗਣ ਦੇ ਨਵੇਂ ਲੱਛਣ ਪੈਦਾ ਹੁੰਦੇ ਹਨ ਤਾਂ ਤੁਰੰਤ ਡਾਕਟਰੀ ਸਹਾਇਤਾ ਲਓ।
    • ਜ਼ਿਆਦਾਤਰ ਬੱਚੇ ਸਿਰ ਦੀ ਹਲਕੀ ਸੱਟ ਤੋਂ ਬਾਅਦ ਚੰਗੀ ਤਰ੍ਹਾਂ ਠੀਕ ਹੋ ਜਾਂਦੇ ਹਨ। ਜੇ ਤੁਹਾਡੇ ਬੱਚੇ ਨੂੰ ਸਿਰ ਦੀ ਹਲਕੀ ਸੱਟ ਤੋਂ ਬਾਅਦ ਦੋ ਹਫ਼ਤਿਆਂ ਬਾਅਦ ਵੀ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਵਾਪਸ ਜਾਣ ਲਈ ਸਹਾਇਤਾ ਦੀ ਲੋੜ ਹੈ, ਤਾਂ ਡਾਕਟਰੀ ਮੁਲਾਂਕਣ ਲਈ ਉਹਨਾਂ ਦੇ GP ਦੁਆਰਾ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਚੱਲ ਰਹੇ ਲੱਛਣਾਂ ਵਾਲੇ ਬੱਚਿਆਂ ਨੂੰ RCH ਵਿਕਟੋਰੀਅਨ ਪੀਡੀਆਟ੍ਰਿਕ ਰੀਹੈਬਲੀਟੇਸ਼ਨ ਸਰਵਿਸ (VPRS) ਕੋਲ ਭੇਜਿਆ ਜਾ ਸਕਦਾ ਹੈ। GP ਇਸਦੀ ਵੈੱਬਸਾਈਟ ਰਾਹੀਂ ਤੁਹਾਡੀਆਂ ਸਥਾਨਕ ਆਊਟਪੇਸ਼ੇਂਟ VPRS ਸੇਵਾਵਾਂ ਨੂੰ ਰੈਫ਼ਰਲ ਕਰ ਸਕਦੇ ਹਨ। RCH Victorian Paediatric Rehabilitation Service (VPRS). GPs can make referrals to your local outpatient VPRS services via its website.
    • ਜੇਕਰ ਤੁਹਾਡੇ ਕੋਲ ਆਊਟਪੇਸ਼ੇਂਟ VPRS ਤੱਕ ਪਹੁੰਚ ਕਰਨ ਸੰਬੰਧੀ ਕੋਈ ਸਵਾਲ ਹਨ, ਤਾਂ ਤੁਸੀਂ 03 9345 9300 'ਤੇ ਫ਼ੋਨ ਕਰਕੇ ਜਾਂ rehab.services@rch.org.au 'ਤੇ ਈਮੇਲ ਕਰਕੇ RCH VPRS ਆਊਟਪੇਸ਼ੇਂਟ ਕੋਆਰਡੀਨੇਟਰ ਨਾਲ ਸੰਪਰਕ ਕਰ ਸਕਦੇ ਹੋ। rehab.services@rch.org.au.

    ਵਧੇਰੇ ਜਾਣਕਾਰੀ ਲਈ (For more information)

    • ਕਿਡਜ਼ ਹੈਲਥ ਜਾਣਕਾਰੀ ਤੱਥ ਸ਼ੀਟ: ਸਿਰ ਦੀ ਸੱਟ - ਆਮ ਸਲਾਹ Head injury – general advice
    • ਮਰਡੋਕ ਚਿਲਡਰਨਜ਼ ਰਿਸਰਚ ਇੰਸਟੀਚਿਊਟ: HeadCheck (ਹੈੱਡਚੈਕ) ਐਪ, ਐਪ ਸਟੋਰ ਜਾਂ ਗੂਗਲ ਪਲੇਅ ਤੋਂ ਉਪਲਬਧ ਹੈ App Store or Google Play

    ਸਾਡੇ ਡਾਕਟਰਾਂ ਨੂੰ ਪੁੱਛੇ ਜਾਂਦੇ ਆਮ ਸਵਾਲ (Common questions our doctors are asked)

    ਜੇਕਰ ਮੇਰਾ ਬੱਚਾ ਖੇਡਾਂ ਵਿੱਚ ਬਹੁਤ ਜਲਦੀ ਵਾਪਸੀ ਕਰ ਲੈਂਦਾ ਹੈ ਤਾਂ ਕੀ ਹੋਵੇਗਾ?

    ਜੇਕਰ ਤੁਹਾਡਾ ਬੱਚਾ ਸਿਰ ਦੀ ਸੱਟ ਤੋਂ ਬਾਅਦ ਬਹੁਤ ਜਲਦੀ ਖੇਡਾਂ ਵਿੱਚ ਵਾਪਸ ਆ ਜਾਂਦਾ ਹੈ, ਤਾਂ ਉਹਨਾਂ ਦੇ ਹੱਥਾਂ-ਬਾਹਾਂ ਦੀ ਹਰਕਤ ਕਰਨ ਦਾ ਸਮਾਂ ਸੁਸਤ ਹੋ ਸਕਦਾ ਹੈ, ਉਹਨਾਂ ਦੀ ਪੈਰੀਫਿਰਲ (ਘੇਰਾ) ਦ੍ਰਿਸ਼ਟੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਉਹਨਾਂ ਦਾ ਪ੍ਰਤੀਕਿਰਿਆ ਕਰਨ ਦਾ ਸਮਾਂ ਥੋੜ੍ਹਾ ਹੌਲੀ ਹੋ ਸਕਦਾ ਹੈ। ਇਹ ਸਭ ਉਹਨਾਂ ਦੀ ਆਪਣੇ-ਆਪ ਨੂੰ ਬਚਾਉਣ ਅਤੇ ਟਕਰਾਉਣ ਜਾਂ ਗੇਂਦ ਨਾਲ ਹਿੱਟ ਹੋਣ ਤੋਂ ਬਚਣ ਦੀ ਯੋਗਤਾ ਨੂੰ ਘਟਾਉਂਦਾ ਹੈ। ਇਸ ਨਾਲ ਉਹਨਾਂ ਨੂੰ ਸਿਰ ਦੀ ਇੱਕ ਹੋਰ ਸੱਟ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ।

    ਰਾਇਲ ਚਿਲਡਰਨਜ਼ ਹਸਪਤਾਲ ਦੇ ਐਮਰਜੈਂਸੀ, ਨਿਊਰੋਸਰਜਰੀ ਅਤੇ ਨਿਊਰੋਸਾਈਕੋਲੋਜੀ ਵਿਭਾਗਾਂ ਦੁਆਰਾ ਬਣਾਇਆ ਗਿਆ ਹੈ। ਅਸੀਂ RCH ਖ਼ਪਤਕਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਵੱਲੋਂ ਮਿਲੀ ਜਾਣਕਾਰੀ ਨੂੰ ਸਵੀਕਾਰਦੇ ਹਾਂ।

    ਨਵੰਬਰ 2023 ਦੀ ਸਮੀਖਿਆ ਕੀਤੀ ਗਈ।

    ਇਹ ਜਾਣਕਾਰੀ ਨਿਰਧਾਰਤ ਸਮੀਖਿਆ ਦੀ ਉਡੀਕ ਕਰ ਰਹੀ ਹੈ। ਕਿਰਪਾ ਕਰਕੇ ਹਮੇਸ਼ਾ ਰਜਿਸਟਰਡ ਅਤੇ ਅਭਿਆਸ ਕਰਨ ਵਾਲੇ ਡਾਕਟਰ ਤੋਂ ਸਭ ਤੋਂ ਤਾਜ਼ਾ ਸਲਾਹ ਲਓ।

    ਕਿਡਜ਼ ਹੈਲਥ ਇਨਫ਼ੋ ਨੂੰ ਦਾ ਰਾਇਲ ਚਿਲਡਰਨਜ਼ ਹਸਪਤਾਲ ਫਾਊਂਡੇਸ਼ਨ ਦੁਆਰਾ ਸਮਰਥਨ ਹਾਸਿਲ ਹੈ। ਦਾਨ ਕਰਨ ਲਈ, www.rchfoundation.org.au 'ਤੇ ਜਾਓ।

    ਬੇਦਾਅਵਾ

    ਇਹ ਜਾਣਕਾਰੀ ਤੁਹਾਡੇ ਡਾਕਟਰ ਜਾਂ ਸਿਹਤ ਸੰਭਾਲ ਪੇਸ਼ੇਵਰਾਂ ਨਾਲ ਚਰਚਾ ਕਰਨ ਵਿੱਚ ਸਹਾਇਤਾ ਕਰਨ ਲਈ ਹੈ, ਨਾ ਕਿ ਉਸਨੂੰ ਬਦਲਣ ਲਈ। ਇਹਨਾਂ ਉਪਭੋਗਤਾ ਸਿਹਤ ਜਾਣਕਾਰੀ ਰਚਿਆਂ ਦੇ ਲੇਖਕਾਂ ਨੇ ਇਹ ਯਕੀਨੀ ਬਣਾਉਣ ਲਈ ਕਾਫ਼ੀ ਕੋਸ਼ਿਸ਼ ਕੀਤੀ ਹੈ ਕਿ ਇਹ ਜਾਣਕਾਰੀ ਸਹੀ, ਨਵੀਨਤਮ ਅਤੇ ਸਮਝਣ ਵਿੱਚ ਆਸਾਨ ਹੈ। ਦ ਰਾਇਲ ਚਿਲਡਰਨਜ਼ ਹਸਪਤਾਲ ਮੈਲਬੌਰਨ ਕਿਸੇ ਵੀ ਅਸ਼ੁੱਧੀਆਂ, ਗੁੰਮਰਾਹਕੁੰਨ ਸਮਝੀ ਜਾਣ ਵਾਲੀ ਜਾਣਕਾਰੀ, ਜਾਂ ਇਹਨਾਂ ਪਰਚਿਆਂ ਵਿੱਚ ਦੱਸੀ ਗਈ ਕਿਸੇ ਵੀ ਇਲਾਜ ਪ੍ਰਣਾਲੀ ਦੀ ਸਫ਼ਲਤਾ ਲਈ ਕੋਈ ਜ਼ਿੰਮੇਵਾਰੀ ਨਹੀਂ ਸਵੀਕਾਰਦਾ ਹੈ। ਪਰਚਿਆਂ ਵਿੱਚ ਸ਼ਾਮਲ ਜਾਣਕਾਰੀ ਨੂੰ ਨਿਯਮਿਤ ਤੌਰ 'ਤੇ ਅੱਪਡੇਟ ਕੀਤਾ ਜਾਂਦਾ ਹੈ ਅਤੇ ਇਸ ਲਈ ਤੁਹਾਨੂੰ ਹਮੇਸ਼ਾ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਤੁਸੀਂ ਪਰਚਿਆਂ ਦੇ ਸਭ ਤੋਂ ਤਾਜ਼ਾ ਰੂਪ ਤੋਂ ਜਾਣਕਾਰੀ ਦਾ ਹਵਾਲਾ ਲੈ ਰਹੇ ਹੋ। ਇਹ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਤੁਹਾਡੇ ਯਾਨੀ ਕਿ ਉਪਭੋਗਤਾ 'ਤੇ ਹੈ ਕਿ ਤੁਸੀਂ ਖ਼ਪਤਕਾਰ ਸਿਹਤ ਜਾਣਕਾਰੀ ਪਰਚਿਆਂ ਦਾ ਸਭ ਤੋਂ ਨਵੀਨਤਮ ਸੰਸਕਰਣ ਡਾਊਨਲੋਡ ਕੀਤਾ ਹੈ।