Head injury – general advice (Punjabi) – ਸਿਰ ਦੀ ਸੱਟ - ਆਮ ਜਨਤਕ ਸਲਾਹ

  • ਬੱਚੇ ਅਕਸਰ ਆਪਣੇ ਸਿਰ ਨੂੰ ਕਿਸੇ ਚੀਜ਼ ਨਾਲ ਟਕਰਾ ਜਾਂ ਮਾਰ ਲੈਂਦੇ ਹਨ, ਅਤੇ ਇਹ ਦੱਸਣਾ ਮੁਸ਼ਕਲ ਹੋ ਸਕਦਾ ਹੈ ਕਿ ਸੱਟ ਗੰਭੀਰ ਹੈ ਜਾਂ ਨਹੀਂ। ਸਿਰ ਦੀ ਹਰੇਕ ਟੱਕਰ ਸਿਰ ਦੀ ਸੱਟ ਮੰਨੀ ਜਾਂਦੀ ਹੈ।

    ਸਿਰ ਦੀਆਂ ਸੱਟਾਂ ਨੂੰ ਹਲਕੀਆਂ, ਦਰਮਿਆਨੀਆਂ ਜਾਂ ਗੰਭੀਰ ਸੱਟਾਂ ਵਜੋਂ ਵੰਡਿਆ ਜਾਂਦਾ ਹੈ। ਸਿਰ ਦੀਆਂ ਜ਼ਿਆਦਾਤਰ ਸੱਟਾਂ ਹਲਕੀਆਂ ਹੁੰਦੀਆਂ ਹਨ, ਅਤੇ ਸਿੱਟੇ ਵਜੋਂ ਇੱਕ ਛੋਟੀ ਜਿਹੀ ਗੰਢ ਬਣ ਜਾਂ ਨੀਲ ਪੈ ਜਾਂਦਾ ਹੈ। ਸਿਰ ਦੀਆਂ ਹਲਕੀਆਂ ਸੱਟਾਂ ਨਾਲ ਘਰ ਵਿੱਚ ਨਜਿੱਠਿਆ ਜਾ ਸਕਦਾ ਹੈ, ਪਰ ਜੇਕਰ ਤੁਹਾਡੇ ਬੱਚੇ ਵਿੱਚ ਸੱਟ ਲੱਗਣ ਕਾਰਨ ਸਿਰ ਦੀ ਗੁੱਝੀ ਸੱਟ ਦੇ ਲੱਛਣ ਹਨ, ਤਾਂ ਉਹਨਾਂ ਨੂੰ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। p>

    ਤੁਹਾਨੂੰ ਤੁਰੰਤ ਐਂਬੂਲੈਂਸ ਬੁਲਾਉਣੀ ਚਾਹੀਦੀ ਹੈ ਜੇਕਰ ਤੁਹਾਡਾ ਬੱਚਾ:

    • ਤੁਹਾਡੇ ਬੱਚੇ ਦੇ ਸਿਰ ਦੀ ਸੱਟ ਵਿੱਚ ਤੇਜ਼ ਰਫ਼ਤਾਰ ਜਾਂ ਇੱਕ ਮੀਟਰ ਤੋਂ ਵੱਧ ਉਚਾਈ ਸ਼ਾਮਲ ਹੈ, ਉਦਾਹਰਨ ਲਈ, ਕਾਰ ਦੁਰਘਟਨਾ, ਤੇਜ਼-ਰਫ਼ਤਾਰ ਸਕੇਟਬੋਰਡ ਦੁਰਘਟਨਾ ਜਾਂ ਖੇਡ ਦੇ ਮੈਦਾਨ ਦੇ ਸਾਜ਼ੋ-ਸਾਮਾਨ ਤੋਂ ਡਿੱਗਣਾ।
    • ਹੋਸ਼ ਗੁਆ ਲੈਂਦਾ ਹੈ (ਬੇਸੁੱਧ ਹੋ ਜਾਂਦਾ ਹੈ)।
    • ਦੌਰਾ, ਕੜਵੱਲ ਜਾਂ ਦੰਦਲ ਪੈ ਜਾਂਦੀ ਹੈ।
    • ਜ਼ਿਆਦਾ ਉਲਝਣ ਵਿੱਚ ਹੈ, ਯਾਦਦਾਸ਼ਤ ਚਲੀ ਗਈ ਹੈ ਜਾਂ ਘੱਟ ਪ੍ਰਤੀਕਿਰਿਆਸ਼ੀਲ ਜਾਂ ਸੁਸਤ ਹੈ।
    • ਨਜ਼ਰ ਘੱਟ ਜਾਂਦੀ ਹੈ ਜਾਂ ਚੀਜ਼ਾਂ ਦੋਹਰੀਆਂ ਨਜ਼ਰ ਆਉਂਦੀਆਂ ਹਨ।
    • ਇੱਕ ਤੋਂ ਵੱਧ ਬਾਂਹ ਜਾਂ ਲੱਤਾਂ ਵਿੱਚ ਕਮਜ਼ੋਰੀ ਹੈ ਜਾਂ ਸੁੰਨ/ਝਨਕਣ ਹੁੰਦੀ ਹੈ।
    • ਗਰਦਨ ਵਿੱਚ ਦਰਦ ਜਾਂ ਕੋਮਲਤਾ ਹੈ।
    • ਬਿਮਾਰ ਲੱਗਦਾ ਹੈ ਅਤੇ ਇੱਕ ਤੋਂ ਵੱਧ ਵਾਰ ਉਲਟੀਆਂ ਆਉਂਦੀਆਂ ਹਨ।
    • ਗੰਭੀਰ ਜਾਂ ਵੱਧਦਾ ਜਾ ਰਿਹਾ ਸਿਰ ਦਰਦ ਹੈ।
    • ਲਗਾਤਾਰ ਬੇਚੈਨ, ਪਰੇਸ਼ਾਨ, ਜਾਂ ਝਗੜਾਲੂ ਹੈ।

    ਸਿਰ ਦੀਆਂ ਸੱਟਾਂ ਦੀ ਸ਼ਬਦਾਵਲੀ (Glossary of head injury terms)

    ਸਿਰ ਦੀ ਗੁੱਝੀ ਸੱਟ – ਇੱਕ ਹਲਕੀ ਸਦਮਾਮਈ ਦਿਮਾਗੀ ਸੱਟ ਜੋ ਦਿਮਾਗ ਦੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਦਿੰਦੀ ਹੈ। ਸਿਰ ਦੀ ਗੁੱਝੀ ਸੱਟ ਦੇ ਲੱਛਣ ਆਮ ਤੌਰ 'ਤੇ ਅਸਥਾਈ ਹੁੰਦੇ ਹਨ, ਪਰ ਇਸ ਵਿੱਚ ਕਈ ਤਰ੍ਹਾਂ ਦੇ ਸਰੀਰਕ ਲੱਛਣ ਸ਼ਾਮਲ ਹੋ ਸਕਦੇ ਹਨ (ਸਿਰਦਰਦ, ਜੀ ਕੱਚਾ ਹੋਣਾ, ਚੱਕਰ ਆਉਣੇ, ਥਕਾਵਟ, ਨਜ਼ਰ ਸੰਬੰਧੀ ਸਮੱਸਿਆਵਾਂ, ਖ਼ਰਾਬ ਸੰਤੁਲਨ, ਸ਼ੋਰ ਪ੍ਰਤੀ ਸੰਵੇਦਨਸ਼ੀਲਤਾ), ਭਾਵਨਾਵਾਂ ਵਿੱਚ ਬਦਲਾਅ (ਚਿੰਤਾ, ਚਿੜਚਿੜਾਪਨ, ਉਦਾਸੀ), ਸੋਚ ਵਿੱਚ ਬਦਲਾਅ (ਧੁੰਦਲਾਪਨ, ਉਲਝਣ, ਯਾਦ ਰੱਖਣ ਵਿੱਚ ਮੁਸ਼ਕਲ, ਹੌਲੀ ਸੋਚਣਾ), ਅਤੇ ਨੀਂਦ ਵਿੱਚ ਵਿਘਨ।  

    ਬੇਹੋਸ਼ ਹੋਣਾ – ਜਦੋਂ ਕੋਈ ਵਿਅਕਤੀ ਆਪਣੀਆਂ ਅੱਖਾਂ ਖੋਲ੍ਹਣ, ਬੋਲਣ ਜਾਂ ਕਹੀਆਂ ਗੱਲਾਂ ਦੀ ਪਾਲਣਾ ਕਰਨ ਵਿੱਚ ਅਸਮਰੱਥ ਹੁੰਦਾ ਹੈ। ਉਹਨਾਂ ਨੂੰ ਆਪਣੇ ਸਰੀਰ ਦੇ ਬਾਹਰੋਂ ਹੋ ਰਹੀ ਉਤੇਜਨਾ ਬਾਰੇ ਕੋਈ ਜਾਗਰੂਕਤਾ ਨਹੀਂ ਹੈ ਅਤੇ ਹੋ ਸਕਦਾ ਹੈ ਕਿ ਸੱਟ ਲੱਗਣ ਤੋਂ ਪਹਿਲਾਂ ਅਤੇ ਬਾਅਦ ਦਾ ਫੌਰੀ ਸਮਾਂ ਯਾਦ ਨਾ ਹੋਵੇ।

    ਸਿਰ ਦੀ ਸੱਟ ਦੇ ਚਿੰਨ੍ਹ ਅਤੇ ਲੱਛਣ (Signs and symptoms of head injury)

    ਸਿਰ ਦੀ ਸੱਟ ਲੱਗਣ ਤੋਂ ਤੁਰੰਤ ਬਾਅਦ ਵਿੱਚ ਅਨੁਭਵ ਕੀਤੇ ਲੱਛਣਾਂ ਦੀ ਵਰਤੋਂ ਇਹ ਨਿਰਧਾਰਤ ਕਰਨ ਲਈ ਕੀਤੀ ਜਾਂਦੀ ਹੈ ਕਿ ਸੱਟ ਕਿੰਨੀ ਗੰਭੀਰ ਹੈ। ਹੇਠਾਂ ਦਿੱਤੀ ਜਾਣਕਾਰੀ ਇੱਕ ਸੇਧ ਹੈ।

    ਸਿਰ ਦੀ ਦਰਮਿਆਨੀ ਤੋਂ ਗੰਭੀਰ ਸੱਟ (Moderate to severe head injury)

    ਜੇ ਤੁਹਾਡੇ ਬੱਚੇ ਨੂੰ ਸਿਰ ਦੀ ਦਰਮਿਆਨੀ ਜਾਂ ਗੰਭੀਰ ਸੱਟ ਹੈ, ਤਾਂ ਉਹ 'ਖ਼ਤਰੇ ਦੀਆਂ ਨਿਸ਼ਾਨੀਆਂ' ਦੇ ਲੱਛਣਾਂ ਨੂੰ ਦਿਖਾ ਸਕਦਾ ਹੈ ਜਿਵੇਂ ਕਿ ਉੱਪਰ ਸੂਚੀਬੱਧ ਕੀਤਾ ਗਿਆ ਹੈ।

    ਸਿਰ ਦੀ ਹਲਕੀ ਸੱਟ (ਬਗ਼ੈਰ ਗੁੱਝੀ ਸੱਟ) (Mild head injury (no concussion))

    ਸਿਰ ਦੀ ਹਲਕੀ ਸੱਟ ਉਦੋਂ ਹੁੰਦੀ ਹੈ ਜਦੋਂ:

    • ਤੁਹਾਡੇ ਬੱਚੇ ਦੇ ਸਿਰ ਵਿੱਚ ਗੰਢ ਬਣੀ ਹੋਵੇ।
    • ਤੁਹਾਡਾ ਬੱਚਾ ਹੁਣ ਸੁਚੇਤ ਹੁੰਦਾ ਹੈ ਅਤੇ ਤੁਹਾਡੇ ਨਾਲ ਗੱਲਬਾਤ ਕਰਦਾ ਹੈ।
    • ਤੁਹਾਡੇ ਬੱਚੇ ਨੇ ਉਲਟੀ ਨਹੀਂ ਕੀਤੀ ਹੈ।
    • ਤੁਹਾਡੇ ਬੱਚੇ ਨੇ ਉਲਟੀ ਨਹੀਂ ਕੀਤੀ ਹੈ।
    • ਤੁਹਾਡਾ ਬੱਚਾ ਹੋਰ ਬਾਕੀ ਤਰੀਕਿਆਂ ਨਾਲ ਠੀਕ ਹੁੰਦਾ ਹੈ।

    ਤੁਹਾਡਾ ਬੱਚਾ ਹੋਰ ਬਾਕੀ ਤਰੀਕਿਆਂ ਨਾਲ ਠੀਕ ਹੁੰਦਾ ਹੈ। ਨਹੀਂ ਤਾਂ, ਘਰ ਵਿੱਚ ਦੇਖਭਾਲ ਅਧੀਨ ਸੂਚੀਬੱਧ ਕਿਸੇ ਵੀ ਲੱਛਣਾਂ ਅਤੇ ਚਿੰਨ੍ਹਾਂ ਲਈ ਆਪਣੇ ਬੱਚੇ ਦੀ ਨਿਗਰਾਨੀ ਕਰਨਾ ਜਾਰੀ ਰੱਖੋ।

    ਸਿਰ ਦੀ ਹਲਕੀ ਸੱਟ (ਸਿਰ ਦੀ ਸੰਭਾਵੀ ਗੁੱਝੀ ਸੱਟ) (Mild head injury (possible concussion))

    ਸਿਰ ਦੀ ਗੁੱਝੀ ਸੱਟ ਉਦੋਂ ਹੁੰਦਾ ਹੈ ਜਦੋਂ ਤੁਹਾਡੇ ਬੱਚੇ ਨੇ:

    • ਸੱਟ ਲੱਗਣ ਦੇ ਸਮੇਂ ਚੇਤਨਾ ਦੇ ਬਦਲੇ ਹੋਏ ਪੱਧਰ (ਜਿਵੇਂ ਕਿ ਬੇਸੁੱਧ ਹੋਣਾ, ਉਲਝਣਾ ਜਾਂ ਭੁੱਲਣਾ) ਦਿਖਾਏ ਹੋ ਸਕਦੇ ਹਨ।
    • ਕਈ ਤਰ੍ਹਾਂ ਦੇ ਸਰੀਰਕ ਲੱਛਣਾਂ (ਸਿਰਦਰਦ, ਜੀ ਕੱਚਾ ਹੋਣਾ, ਚੱਕਰ ਆਉਣੇ, ਥਕਾਵਟ, ਨਜ਼ਰ ਸੰਬੰਧੀ ਸਮੱਸਿਆਵਾਂ, ਖ਼ਰਾਬ ਸੰਤੁਲਨ, ਸ਼ੋਰ ਪ੍ਰਤੀ ਸੰਵੇਦਨਸ਼ੀਲਤਾ) ਦਾ ਅਨੁਭਵ ਕੀਤਾ ਹੋ ਸਕਦਾ ਹੈ।
    • ਭਾਵਨਾਵਾਂ (ਚਿੰਤਾ, ਚਿੜਚਿੜੇਪਨ, ਉਦਾਸੀ) ਵਿੱਚ ਤਬਦੀਲੀਆਂ ਦਾ ਅਨੁਭਵ ਕੀਤਾ ਹੋ ਸਕਦਾ ਹੈ।
    • ਸੋਚਣ ਵਿੱਚ ਤਬਦੀਲੀਆਂ (ਧੁੰਦ, ਉਲਝਣ, ਯਾਦ ਰੱਖਣ ਵਿੱਚ ਮੁਸ਼ਕਲ, ਹੌਲੀ ਸੋਚ) ਅਤੇ ਨੀਂਦ ਵਿੱਚ ਗੜਬੜ ਅਨੁਭਵ ਕੀਤੀ ਹੋ ਸਕਦੀ ਹੈ।
    • ਇਹ ਲੱਛਣ ਆਮ ਤੌਰ 'ਤੇ ਅਸਥਾਈ ਹੁੰਦੇ ਹਨ।

    ਜੇਕਰ ਤੁਹਾਡੇ ਬੱਚੇ ਨੂੰ ਸਿਰ ਦੀ ਗੁੱਝੀ ਸੱਟ ਦੇ ਉਪਰੋਕਤ ਲੱਛਣਾਂ ਵਿੱਚੋਂ ਕੋਈ ਵੀ ਹੈ ਤਾਂ ਤੁਹਾਨੂੰ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।

    ਘਰ ਵਿੱਚ ਦੇਖਭਾਲ (Care at home)

    ਸਿਰ ਦੀ ਗੁੱਝੀ ਸੱਟ ਵਾਲੇ ਬੱਚਿਆਂ ਅਤੇ ਕਿਸ਼ੋਰਾਂ ਨੂੰ ਠੀਕ ਹੋਣ ਵਿੱਚ ਚਾਰ ਹਫ਼ਤਿਆਂ ਤੱਕ ਦਾ ਸਮਾਂ ਲੱਗ ਸਕਦਾ ਹੈ, ਪਰ ਜ਼ਿਆਦਾਤਰ ਸਿਰ ਦੀਆਂ ਗੁੱਝੀਆਂ ਸੱਟਾਂ ਕਈ ਦਿਨਾਂ ਵਿੱਚ ਆਪਣੇ ਆਪ ਠੀਕ ਹੋ ਜਾਂਦੀਆਂ ਹਨ। ਸਿਰ ਦੀ ਹਲਕੀ ਸੱਟ ਤੋਂ ਬਾਅਦ, ਤੁਹਾਡੇ ਬੱਚੇ ਨੂੰ ਪਹਿਲੇ 24 ਤੋਂ 48 ਘੰਟਿਆਂ ਲਈ ਥੋੜ੍ਹਾ (ਸਖ਼ਤ ਨਹੀਂ) ਆਰਾਮ ਕਰਨਾ ਚਾਹੀਦਾ ਹੈ। ਉਹਨਾਂ ਨੂੰ ਰੋਜ਼ਮਰ੍ਹਾ ਜੀਵਨ ਅਤੇ ਹਲਕੀ ਸਰੀਰਕ ਗਤੀਵਿਧੀ (ਜਿਵੇਂ ਕਿ ਸੈਰ) ਵਰਗੀਆਂ ਗਤੀਵਿਧੀਆਂ ਵਿੱਚ ਵਾਪਸ ਆਉਣਾ ਚਾਹੀਦਾ ਹੈ ਪਰ ਇਸ ਸਮੇਂ ਦੌਰਾਨ ਤੀਬਰ ਕਸਰਤ, ਸਰੀਰਕ ਸੰਪਰਕ ਵਾਲੀਆਂ ਖੇਡਾਂ ਅਤੇ ਸਕ੍ਰੀਨ ਟਾਈਮ ਜਿਵੇਂ ਕਿ ਟੈਲੀਵਿਜ਼ਨ, ਕੰਪਿਊਟਰ ਅਤੇ ਸਮਾਰਟਫ਼ੋਨ ਨੂੰ ਘੱਟ ਤੋਂ ਘੱਟ ਦੇਖਣਾ

    HeadCheck ਐਪ ਘਰ ਵਿੱਚ ਸਿਰ ਦੀ ਗੁੱਝੀ ਸੱਟ ਨਾਲ ਨਜਿੱਠਣ ਵਿੱਚ ਮੱਦਦ ਕਰ ਸਕਦੀ ਹੈ ਅਤੇ ਐਪ ਸਟੋਰ ਅਤੇ Google ਸਟੋਰ 'ਤੇ ਮੁਫ਼ਤ ਵਿੱਚ ਉਪਲਬਧ ਹੈ। HeadCheck ਇੱਕ ਇੰਟਰਐਕਟਿਵ ਟੂਲ ਹੈ; ਇਸਦਾ ਮੁੱਖ ਲਾਭ ਪਰਿਵਾਰਾਂ ਨੂੰ ਰੋਜ਼ਾਨਾ ਆਧਾਰ 'ਤੇ ਬੱਚਿਆਂ ਦੇ ਲੱਛਣਾਂ ਦੀ ਨਿਗਰਾਨੀ ਕਰਨ ਦੀ ਆਗਿਆ ਦੇਣਾ ਹੈ, ਅਤੇ ਫਿਰ ਲੱਛਣਾਂ ਅਤੇ ਉਮਰ ਦੇ ਆਧਾਰ 'ਤੇ ਢੁੱਕਵੀਆਂ ਗਤੀਵਿਧੀਆਂ ਦੀਆਂ ਉਦਾਹਰਨਾਂ ਪ੍ਰਦਾਨ ਕਰਨਾ ਹੈ।

    ਤੁਹਾਡੇ ਬੱਚੇ ਨੂੰ ਸਿਰ ਵਿੱਚ ਸੱਟ ਲੱਗਣ ਤੋਂ ਬਾਅਦ ਸਿਰ ਦਰਦ ਹੋ ਸਕਦਾ ਹੈ। ਉਹਨਾਂ ਨੂੰ ਪੈਰਾਸੀਟਾਮੋਲ ਦਿਓ, ਨਾ ਕਿ ਬਿਊਪਰੋਫ਼ੈਨ ਐਸਪਰੀਨ) ਜੇਕਰ ਦਰਦ ਤੋਂ ਰਾਹਤ ਪਾਉਣ ਲਈ ਲੋੜ ਹੋਵੇ ਤਾਂ ਹਰ ਛੇ ਘੰਟੇ ਬਾਅਦ ਦਿਓ।

    ਤੁਹਾਡੇ ਬੱਚੇ ਨੂੰ ਸਿਰ ਵਿੱਚ ਸੱਟ ਲੱਗਣ ਤੋਂ ਬਾਅਦ ਸਿਰ ਦਰਦ ਹੋ ਸਕਦਾ ਹੈ। ਉਹਨਾਂ ਨੂੰ ਪੈਰਾਸੀਟਾਮੋਲ ਦਿਓ, ਨਾ ਕਿ ਬਿਊਪਰੋਫ਼ੈਨ ਐਸਪਰੀਨ) ਜੇਕਰ ਦਰਦ ਤੋਂ ਰਾਹਤ ਪਾਉਣ ਲਈ ਲੋੜ ਹੋਵੇ ਤਾਂ ਹਰ ਛੇ ਘੰਟੇ ਬਾਅਦ ਦਿਓ।  ਜੇਕਰ ਤੁਹਾਨੂੰ ਆਪਣੇ ਬੱਚੇ ਨੂੰ ਜਗਾਉਣ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਤੁਰੰਤ ਐਂਬੂਲੈਂਸ ਨੂੰ ਫ਼ੋਨ ਕਰੋ।

    ਜਿਨ੍ਹਾਂ ਬੱਚਿਆਂ ਦੇ ਸਿਰ 'ਤੇ ਸੱਟ ਲੱਗੀ ਹੈ, ਉਨ੍ਹਾਂ ਵਿੱਚ ਵੱਖ-ਵੱਖ ਸਮਿਆਂ 'ਤੇ ਲੱਛਣ ਪੈਦਾ ਹੋ ਸਕਦੇ ਹਨ। ਹੋ ਸਕਦਾ ਹੈ ਕਿ ਕੁੱਝ ਲੱਛਣ ਸ਼ੁਰੂਆਤੀ ਸੱਟ ਤੋਂ ਤੁਰੰਤ ਬਾਅਦ ਦਿਖਾਈ ਨਾ ਦੇਣ, ਪਰ ਕੁੱਝ ਦਿਨਾਂ ਵਿੱਚ ਦਿਖਾਈ ਦੇ ਸਕਦੇ ਹਨ (ਜਿਵੇਂ ਕਿ ਥਕਾਵਟ, ਨੀਂਦ ਸੰਬੰਧੀ ਸਮੱਸਿਆਵਾਂ, ਮਿਜ਼ਾਜ਼ ਵਿੱਚ ਤਬਦੀਲੀਆਂ)।

    ਜੇਕਰ ਤੁਹਾਡੇ ਬੱਚੇ ਨੂੰ ਹੇਠ ਲਿਖੇ "ਲਾਲ ਖ਼ਤਰੇ ਵਾਲੇ" ਲੱਛਣਾਂ ਵਿੱਚੋਂ ਕਿਸੇ ਦਾ ਅਨੁਭਵ ਹੁੰਦਾ ਹੈ, ਤਾਂ ਉਸਨੂੰ ਤੁਰੰਤ ਡਾਕਟਰ ਜਾਂ ਨਜ਼ਦੀਕੀ ਹਸਪਤਾਲ ਦੇ ਐਮਰਜੈਂਸੀ ਵਿਭਾਗ ਕੋਲ ਲੈ ਜਾਓ:

    • ਸਿਰਦਰਦ ਦੇ ਵਿਗੜਦੇ ਲੱਛਣ (ਗੰਭੀਰ, ਲਗਾਤਾਰ, ਪੈਰਾਸੀਟਾਮੋਲ ਨਾਲ ਰਾਹਤ ਨਾ ਮਿਲਣਾ), ਉਲਝਣ (ਅਸਾਧਾਰਨ ਜਾਂ ਉਲਝਣ ਵਾਲਾ ਵਿਵਹਾਰ), ਚਿੜਚਿੜਾਪਨ ਜਾਂ ਉਲਟੀਆਂ।
    • ਬਹੁਤ ਜ਼ਿਆਦਾ ਨੀਂਦ ਜਾਂ ਜਾਗਣ ਵਿੱਚ ਮੁਸ਼ਕਲ।
    • ਕੰਨ ਜਾਂ ਨੱਕ ਵਿੱਚੋਂ ਖ਼ੂਨ ਵਗਣਾ ਜਾਂ ਕੋਈ ਡਿਸਚਾਰਜ ਹੋਣਾ।
    • ਦੰਦਲ/ਦੌਰੇ/ਝੁਣਝੁਣੀ/ਕੜਵੱਲ ਪੈਣਾ।
    • ਧੁੰਦਲਾ ਜਾਂ ਦੋਹਰਾ ਨਜ਼ਰ ਆਉਣਾ।
    • ਮਾੜਾ ਤਾਲਮੇਲ ਜਾਂ ਬੇਢੰਗਾਪਨ।
    • ਕੋਈ ਬਾਂਹ ਜਾਂ ਲੱਤ ਦੀ ਨਵੀਂ ਕਮਜ਼ੋਰੀ, ਜਾਂ ਕੋਈ ਮੌਜੂਦਾ ਕਮਜ਼ੋਰੀ ਜੋ ਵਿਗੜ ਜਾਂਦੀ ਹੈ ਜਾਂ ਸੁਧਰਦੀ ਨਹੀਂ।
    • ਖਾਣ ਜਾਂ ਪੀਣ ਵੇਲੇ ਨਿਗਲਣ ਜਾਂ ਖੰਘਣ ਵਿੱਚ ਮੁਸ਼ਕਲ ਹੋਣਾ।
    • ਸ਼ੋਰ ਪ੍ਰਤੀ ਸੰਵੇਦਨਸ਼ੀਲਤਾ ਹੋਣਾ।
    • ਥੱਥਲਾ ਕੇ ਜਾਂ ਅਸਪਸ਼ਟ ਬੋਲਣਾ।

    ਜੇਕਰ ਤੁਹਾਡੇ ਬੱਚੇ ਦੇ ਸਿਰ ਵਿੱਚ ਸੱਟ ਲੱਗੀ ਹੈ, ਤਾਂ ਉਸਨੂੰ ਹੌਲੀ-ਹੌਲੀ ਸਕੂਲ ਅਤੇ ਖੇਡਾਂ ਵਿੱਚ ਵਾਪਸ ਜਾਣਾ ਚਾਹੀਦਾ ਹੈ। ਦਰਮਿਆਨੀਆਂ ਤੋਂ ਗੰਭੀਰ ਸਿਰ ਦੀਆਂ ਸੱਟਾਂ ਲਈ, ਤੁਹਾਡਾ ਡਾਕਟਰ ਤੁਹਾਨੂੰ ਸਲਾਹ ਦੇਵੇਗਾ। ਜੇਕਰ ਤੁਹਾਡੇ ਬੱਚੇ ਦੇ ਸਿਰ 'ਤੇ ਹਲਕੀ ਸੱਟ ਲੱਗੀ ਹੈ, ਤਾਂ ਤੁਹਾਡੇ ਬੱਚੇ ਨੂੰ ਉਨ੍ਹਾਂ ਦੀਆਂ ਆਮ ਗਤੀਵਿਧੀਆਂ 'ਤੇ ਵਾਪਸ ਜਾਣ ਬਾਰੇ ਸਲਾਹ ਲਈ, ਸਾਡੀ ਤੱਥ ਸ਼ੀਟ 'ਸਿਰ ਦੀ ਸੱਟ - ਸਕੂਲ ਅਤੇ ਖੇਡਾਂ 'ਤੇ ਵਾਪਸ ਜਾਓ' ਵੇਖੋ।  Head injury – return to school and sport.

    ਬਹੁਤ ਜ਼ਿਆਦਾ ਥਕਾਵਟ (Excessive fatigue) 

    ਥਕਾਵਟ ਇੱਕ ਆਮ ਸਮੱਸਿਆ ਹੈ ਜੋ ਸਿਰ ਦੀ ਸੱਟ ਤੋਂ ਬਾਅਦ ਹੋ ਸਕਦੀ ਹੈ। ਜਦੋਂ ਕਿਸੇ ਬੱਚੇ ਨੂੰ 'ਬਹੁਤ ਜ਼ਿਆਦਾ' ਥਕਾਵਟ ਹੁੰਦੀ ਹੈ, ਤਾਂ ਇਸਦਾ ਮਤਲਬ ਹੈ ਕਿ ਉਹਨਾਂ ਦੇ ਦਿਮਾਗ ਨੂੰ ਉਹਨਾਂ ਕੰਮਾਂ 'ਤੇ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਜੋ ਆਮ ਤੌਰ 'ਤੇ ਆਸਾਨੀ ਨਾਲ ਕੀਤੇ ਜਾਂਦੇ ਹਨ, ਉਦਾਹਰਨ ਲਈ ਸਕੂਲ ਦਾ ਕੰਮ ਕਰਨਾ, ਸਰੀਰਕ ਰੁਟੀਨ ਕਰਨਾ, ਟੀਵੀ ਦੇਖਣਾ, ਕੰਪਿਊਟਰ ਗੇਮਾਂ ਖੇਡਣਾ, ਜਾਂ ਲੰਬੀ ਗੱਲਬਾਤ ਕਰਨਾ।

    Yਤੁਹਾਡੇ ਬੱਚੇ ਨੂੰ ਸੱਟ ਲੱਗਣ ਤੋਂ ਬਾਅਦ ਹੇਠਾਂ ਦਿੱਤੇ ਕੁੱਝ ਜਾਂ ਸਾਰੇ ਲੱਛਣਾਂ ਦਾ ਅਨੁਭਵ ਹੋ ਸਕਦਾ ਹੈ, ਅਤੇ ਆਮ ਤੌਰ 'ਤੇ ਇਹ ਸੱਟ ਲੱਗਣ ਤੋਂ ਬਾਅਦ ਚਾਰ ਹਫ਼ਤਿਆਂ ਤੱਕ ਹੌਲੀ-ਹੌਲੀ ਘੱਟ ਜਾਣਗੇ ਅਤੇ ਠੀਕ ਹੋ ਜਾਣਗੇ:

    • ਸਿਰ ਦਰਦ।
    • ਧੁੰਦਲੀ ਨਜ਼ਰ।
    • ਚੱਕਰ ਆਉਣਾ, ਮਾੜਾ ਸੰਤੁਲਨ, ਸ਼ੋਰ ਅਤੇ ਰੋਸ਼ਨੀ ਪ੍ਰਤੀ ਸੰਵੇਦਨਸ਼ੀਲਤਾ।
    • ਸਵਾਲਾਂ ਜਾਂ ਹਿਦਾਇਤਾਂ ਬਾਰੇ ਸੋਚਣ, ਸਮਝਣ ਅਤੇ ਜਵਾਬ ਦੇਣ ਵੇਲੇ ਸੁਸਤੀ।
    • ਧਿਆਨ ਕੇਂਦਰਿਤ ਕਰਨ ਵਿੱਚ ਸਮੱਸਿਆਵਾਂ
    • ਯਾਦਦਾਸ਼ਤ ਨਾਲ ਮੁਸ਼ਕਲ।
    • ਕਹਿਣ ਲਈ ਸਹੀ ਸ਼ਬਦਾਂ ਬਾਰੇ ਸੋਚਣ ਵਿੱਚ ਮੁਸ਼ਕਲ।
    • ਆਮ ਨਾਲੋਂ ਜ਼ਿਆਦਾ ਰਿਹਾੜ ਕਰਨਾ, ਅਤੇ ਆਸਾਨੀ ਨਾਲ ਚਿੜ੍ਹ ਜਾਣਾ।
    • ਵਧੇਰੇ ਡਰ ਅਤੇ ਚਿੰਤਤ ਹੋਣਾ।
    • ਸੌਣ ਦੇ ਸਮੇਂ ਵਿੱਚ ਬਦਲਾਅ।
    • ਮਿਜ਼ਾਜ਼ ਵਿੱਚ ਬਦਲਾਅ ਅਤੇ ਚਿੜਚਿੜਾਪਨ।

    ਜੇਕਰ ਤੁਹਾਡੇ ਬੱਚੇ ਦੀ ਸਰੀਰਕ ਜਾਂ ਬੋਧਾਤਮਕ ਕਾਰਗੁਜ਼ਾਰੀ ਜਾਂ ਵਿਵਹਾਰ ਆਮ ਨਾਲੋਂ ਬਹੁਤ ਵੱਖਰਾ ਹੈ, ਜਾਂ ਇਹ ਵਿਗੜ ਰਿਹਾ ਹੈ, ਤਾਂ ਉਹਨਾਂ ਨੂੰ ਡਾਕਟਰ ਜਾਂ ਆਪਣੇ ਨਜ਼ਦੀਕੀ ਹਸਪਤਾਲ ਦੇ ਐਮਰਜੈਂਸੀ ਵਿਭਾਗ ਕੋਲ ਵਾਪਸ ਲੈ ਜਾਓ।

    ਜਦੋਂ ਲੱਛਣ ਬਣੇ ਰਹਿੰਦੇ ਹਨ, ਤਾਂ ਬੱਚਿਆਂ ਨੂੰ ਥੋੜ੍ਹਾ (ਸਖ਼ਤ ਨਹੀਂ) ਆਰਾਮ ਕਰਨਾ ਚਾਹੀਦਾ ਹੈ ਪਰ ਰੋਜ਼ਾਨਾ ਜੀਵਨ ਦੀਆਂ ਗਤੀਵਿਧੀਆਂ ਨੂੰ ਜਾਰੀ ਰੱਖਣਾ ਚਾਹੀਦਾ ਹੈ ਅਤੇ ਹਲਕੀਆਂ ਸਰੀਰਕ ਗਤੀਵਿਧੀਆਂ ਜਿਵੇਂ ਕਿ ਸੈਰ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਲੋੜੀਂਦੀ ਨੀਂਦ, ਸਿਹਤਮੰਦ ਖ਼ੁਰਾਕ ਅਤੇ ਟੀਵੀ ਦੇਖਣ ਜਾਂ ਮੋਬਾਈਲ ਇਲੈਕਟ੍ਰਾਨਿਕ ਡਿਵਾਈਸਾਂ 'ਤੇ ਖੇਡਣ ਨੂੰ ਸੀਮਤ ਕਰਨਾ ਚਾਹੀਦਾ ਹੈ। ਆਪਣੇ ਬੱਚੇ ਨੂੰ ਹੌਲੀ-ਹੌਲੀ ਪੜ੍ਹਨ ਅਤੇ ਹੋਰ ਗਤੀਵਿਧੀਆਂ ਵਿੱਚ ਵਾਪਸ ਆਉਣ ਦਿਓ ਜਿਨ੍ਹਾਂ ਲਈ ਜ਼ਿਆਦਾ ਇਕਾਗਰਤਾ ਜਾਂ ਸੋਚਣ ਦੀ ਲੋੜ ਹੁੰਦੀ ਹੈ।

    ਯਾਦ ਰੱਖਣ ਲਈ ਮੁੱਖ ਨੁਕਤੇ (Key points to remember)

    • ਸਿਰ ਦੀਆਂ ਸੱਟਾਂ ਹਲਕੀਆਂ, ਦਰਮਿਆਨੀਆਂ ਜਾਂ ਗੰਭੀਰ ਹੋ ਸਕਦੀਆਂ ਹਨ।
    • ਜੇਕਰ ਤੁਹਾਡੇ ਬੱਚੇ ਦੀ ਸਿਰ ਦੀ ਸੱਟ ਵਿੱਚ ਤੇਜ਼ ਰਫ਼ਤਾਰ ਜਾਂ ਉਚਾਈ ਸ਼ਾਮਲ ਹੈ, ਜਾਂ ਜੇ ਸਿਰ ਵੱਜਣ ਤੋਂ ਬਾਅਦ ਉਹ ਹੋਸ਼ ਗੁਆ ਬੈਠਦਾ ਹੈ ਜਾਂ ਇੱਕ ਤੋਂ ਵੱਧ ਵਾਰ ਉਲਟੀ ਕਰਦਾ ਹੈ ਤਾਂ ਐਂਬੂਲੈਂਸ ਨੂੰ ਫ਼ੋਨ ਕਰੋ।
    • ਸਿਰ ਦੀ ਸੱਟ ਲੱਗਣ ਤੋਂ ਬਾਅਦ ਦੇ ਹਫ਼ਤਿਆਂ ਵਿੱਚ ਤੁਹਾਡੇ ਬੱਚੇ ਵਿੱਚ ਕਈ ਵੱਖ-ਵੱਖ ਲੱਛਣ ਹੋ ਸਕਦੇ ਹਨ। ਜੇਕਰ ਤੁਹਾਡੇ ਬੱਚੇ ਨੂੰ ਉੱਪਰ ਦੱਸੇ ਗਏ ਲਾਲ ਖ਼ਤਰੇ ਦੇ ਨਿਸ਼ਾਨ ਦੇ ਲੱਛਣਾਂ ਵਿੱਚੋਂ ਕੋਈ ਵੀ ਵਿਕਸਿਤ ਹੁੰਦਾ ਹੈ, ਤਾਂ ਤੁਹਾਨੂੰ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
    • ਸਿਰ ਦੀ ਗੁੱਝੀ ਸੱਟ ਵਾਲੇ ਬੱਚਿਆਂ ਨੂੰ ਪਹਿਲੇ 24-48 ਘੰਟਿਆਂ ਲਈ ਥੋੜ੍ਹਾ (ਸਖ਼ਤ ਨਹੀਂ) ਆਰਾਮ ਕਰਨਾ ਚਾਹੀਦਾ ਹੈ। ਤੁਹਾਡੇ ਬੱਚੇ ਨੂੰ ਲੋੜੀਂਦੀ ਨੀਂਦ ਲੈਣੀ ਚਾਹੀਦੀ ਹੈ, ਸਕ੍ਰੀਨ ਸਮਾਂ ਸੀਮਤ ਕਰਨਾ ਚਾਹੀਦਾ ਹੈ ਪਰ ਰੋਜ਼ਾਨਾ ਦੀਆਂ ਗਤੀਵਿਧੀਆਂ ਜਿਵੇਂ ਕਿ ਪੜ੍ਹਨਾ, ਸੈਰ ਕਰਨਾ ਅਤੇ ਹੌਲੀ-ਹੌਲੀ ਇਹਨਾਂ ਗਤੀਵਿਧੀਆਂ ਨੂੰ ਜਾਰੀ ਰੱਖਣਾ ਚਾਹੀਦਾ ਹੈ ਜਦੋਂ ਤੱਕ ਇਹ ਸਿਰਫ਼ ਸੰਖੇਪ (ਇੱਕ ਘੰਟੇ ਤੋਂ ਘੱਟ), ਲੱਛਣਾਂ ਨੂੰ ਹਲਕੇ ਵਿਗਾੜਦੀਆਂ ਹਨ।
    • ਜ਼ਿਆਦਾਤਰ ਬੱਚੇ ਸਿਰ ਦੀ ਹਲਕੀ ਸੱਟ ਤੋਂ ਬਾਅਦ ਠੀਕ ਹੋ ਜਾਂਦੇ ਹਨ। ਜੇ ਤੁਹਾਡੇ ਬੱਚੇ ਨੂੰ ਸਿਰ ਦੀ ਹਲਕੀ ਸੱਟ ਤੋਂ ਬਾਅਦ ਦੋ ਹਫ਼ਤਿਆਂ ਬਾਅਦ ਵੀ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਵਾਪਸ ਜਾਣ ਲਈ ਸਹਾਇਤਾ ਦੀ ਲੋੜ ਹੈ, ਤਾਂ ਡਾਕਟਰੀ ਮੁਲਾਂਕਣ ਲਈ ਉਹਨਾਂ ਦੇ GP ਦੁਆਰਾ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਚਾਰ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਦੇ ਲੱਛਣਾਂ ਵਾਲੇ ਬੱਚਿਆਂ ਨੂੰ RCH ਵਿਕਟੋਰੀਅਨ ਪੀਡੀਆਟ੍ਰਿਕ ਰੀਹੈਬਲੀਟੇਸ਼ਨ ਸਰਵਿਸ (VPRS) ਕੋਲ ਭੇਜਿਆ ਜਾ ਸਕਦਾ ਹੈ। GP ਆਪਣੀ ਵੈੱਬਸਾਈਟ ਰਾਹੀਂ ਤੁਹਾਡੀਆਂ ਸਥਾਨਕ ਆਊਟਪੇਸ਼ੇਂਟ VPRS ਸੇਵਾਵਾਂ ਨੂੰ ਰੈਫ਼ਰਲ ਕਰ ਸਕਦੇ ਹਨ। RCH Victorian Paediatric Rehabilitation Service (VPRS)
    • ਜੇਕਰ ਤੁਹਾਡੇ ਕੋਲ ਆਊਟਪੇਸ਼ੇਂਟ VPRS ਤੱਕ ਪਹੁੰਚ ਕਰਨ ਸੰਬੰਧੀ ਕੋਈ ਸਵਾਲ ਹਨ, ਤਾਂ ਤੁਸੀਂ 03 9345 9300 'ਤੇ ਫ਼ੋਨ ਕਰਕੇ ਜਾਂ rehab.services@rch.org.au 'ਤੇ ਈਮੇਲ ਕਰਕੇ RCH VPRS ਆਊਟਪੇਸ਼ੇਂਟ ਕੋਆਰਡੀਨੇਟਰ ਨਾਲ ਸੰਪਰਕ ਕਰ ਸਕਦੇ ਹੋ।  

      ਸਾਡੇ ਡਾਕਟਰਾਂ ਨੂੰ ਪੁੱਛੇ ਜਾਂਦੇ ਆਮ ਸਵਾਲ (Common questions our doctors are asked)

      ਮੈਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਮੇਰੇ ਬੱਚੇ ਦੀ ਚਿੜਚਿੜਾਪਨ ਅਤੇ ਮਿਜ਼ਾਜ਼ ਇਸ ਲਈ ਬਦਲਦਾ ਹੈ ਕਿਉਂਕਿ ਉਹ ਸਿਰ ਦੀ ਸੱਟ ਤੋਂ ਬਾਅਦ ਥੱਕ ਗਿਆ ਹੈ, ਜਾਂ ਚਿੰਤਾ ਕਰਨ ਵਾਲੀ ਕੋਈ ਚੀਜ਼ ਹੈ?

      ਬੱਚੇ ਅਕਸਰ ਸਿਰ ਦੀ ਸੱਟ ਤੋਂ ਬਾਅਦ ਜਲਦੀ ਥੱਕ ਜਾਂਦੇ ਹਨ, ਅਤੇ ਇਹ ਸਿਰ ਦੀ ਸੱਟ ਤੋਂ ਬਾਅਦ ਹੋਣ ਵਾਲੇ ਕਿਸੇ ਵੀ ਲੱਛਣ ਨੂੰ ਵਧਾ-ਚੜ੍ਹਾ ਕੇ ਪੇਸ਼ ਕਰ ਸਕਦਾ ਹੈ, ਜਿਵੇਂ ਕਿ ਉਲਝਣ, ਭਾਵਨਾਤਮਕ ਗੜਬੜ ਅਤੇ ਸੋਚਣ ਦੀਆਂ ਸਮੱਸਿਆਵਾਂ। ਜੇਕਰ ਤੁਸੀਂ ਚਿੰਤਤ ਹੋ, ਤਾਂ ਉਹਨਾਂ ਨੂੰ ਡਾਕਟਰ ਕੋਲ ਲੈ ਜਾਓ। ਜੇਕਰ ਤੁਹਾਡੇ ਬੱਚੇ ਦਾ ਵਿਵਹਾਰ ਉਸਦੇ ਆਮ ਵਿਵਹਾਰ ਨਾਲੋਂ ਬਹੁਤ ਜ਼ਿਆਦਾ ਵੱਖਰਾ ਹੈ, ਤਾਂ ਤੁਰੰਤ ਡਾਕਟਰੀ ਸਹਾਇਤਾ ਲਓ।


      ਰਾਇਲ ਚਿਲਡਰਨਜ਼ ਹਸਪਤਾਲ ਦੇ ਐਮਰਜੈਂਸੀ, ਨਿਊਰੋਸਰਜਰੀ ਅਤੇ ਨਿਊਰੋਸਾਈਕੋਲੋਜੀ ਵਿਭਾਗਾਂ ਦੁਆਰਾ ਬਣਾਇਆ ਗਿਆ ਹੈ। ਅਸੀਂ RCH ਖ਼ਪਤਕਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਵੱਲੋਂ ਮਿਲੀ ਜਾਣਕਾਰੀ ਨੂੰ ਸਵੀਕਾਰਦੇ ਹਾਂ।

      ਅਕਤੂਬਰ 2023 ਨੂੰ ਸਮੀਖਿਆ ਕੀਤੀ ਗਈ

      ਕਿਰਪਾ ਕਰਕੇ ਹਮੇਸ਼ਾ ਰਜਿਸਟਰਡ ਅਤੇ ਅਭਿਆਸ ਕਰਨ ਵਾਲੇ ਡਾਕਟਰ ਤੋਂ ਸਭ ਤੋਂ ਤਾਜ਼ਾ ਸਲਾਹ ਲਓ

      ਕਿਡਜ਼ ਹੈਲਥ ਇਨਫ਼ੋ ਨੂੰ ਦ ਰਾਇਲ ਚਿਲਡਰਨਜ਼ ਹਸਪਤਾਲ ਫਾਊਂਡੇਸ਼ਨ ਦੁਆਰਾ ਸਮਰਥਨ ਹਾਸਿਲ ਹੈ। ਦਾਨ ਕਰਨ ਲਈ, www.rchfoundation.org.au 'ਤੇ ਜਾਓ।

      ਬੇਦਾਅਵਾ

      ਇਹ ਜਾਣਕਾਰੀ ਤੁਹਾਡੇ ਡਾਕਟਰ ਜਾਂ ਸਿਹਤ ਸੰਭਾਲ ਪੇਸ਼ੇਵਰਾਂ ਨਾਲ ਚਰਚਾ ਕਰਨ ਵਿੱਚ ਸਹਾਇਤਾ ਕਰਨ ਲਈ ਹੈ, ਨਾ ਕਿ ਉਸਨੂੰ ਬਦਲਣ ਲਈ। ਇਹਨਾਂ ਉਪਭੋਗਤਾ ਸਿਹਤ ਜਾਣਕਾਰੀ ਰਚਿਆਂ ਦੇ ਲੇਖਕਾਂ ਨੇ ਇਹ ਯਕੀਨੀ ਬਣਾਉਣ ਲਈ ਕਾਫ਼ੀ ਕੋਸ਼ਿਸ਼ ਕੀਤੀ ਹੈ ਕਿ ਇਹ ਜਾਣਕਾਰੀ ਸਹੀ, ਨਵੀਨਤਮ ਅਤੇ ਸਮਝਣ ਵਿੱਚ ਆਸਾਨ ਹੈ। ਦ ਰਾਇਲ ਚਿਲਡਰਨਜ਼ ਹਸਪਤਾਲ ਮੈਲਬੌਰਨ ਕਿਸੇ ਵੀ ਅਸ਼ੁੱਧੀਆਂ, ਗੁੰਮਰਾਹਕੁੰਨ ਸਮਝੀ ਜਾਣ ਵਾਲੀ ਜਾਣਕਾਰੀ, ਜਾਂ ਇਹਨਾਂ ਪਰਚਿਆਂ ਵਿੱਚ ਦੱਸੀ ਗਈ ਕਿਸੇ ਵੀ ਇਲਾਜ ਪ੍ਰਣਾਲੀ ਦੀ ਸਫ਼ਲਤਾ ਲਈ ਕੋਈ ਜ਼ਿੰਮੇਵਾਰੀ ਨਹੀਂ ਸਵੀਕਾਰਦਾ ਹੈ। ਪਰਚਿਆਂ ਵਿੱਚ ਸ਼ਾਮਲ ਜਾਣਕਾਰੀ ਨੂੰ ਨਿਯਮਿਤ ਤੌਰ 'ਤੇ ਅੱਪਡੇਟ ਕੀਤਾ ਜਾਂਦਾ ਹੈ ਅਤੇ ਇਸ ਲਈ ਤੁਹਾਨੂੰ ਹਮੇਸ਼ਾ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਤੁਸੀਂ ਪਰਚਿਆਂ ਦੇ ਸਭ ਤੋਂ ਤਾਜ਼ਾ ਰੂਪ ਤੋਂ ਜਾਣਕਾਰੀ ਦਾ ਹਵਾਲਾ ਲੈ ਰਹੇ ਹੋ। ਇਹ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਤੁਹਾਡੇ ਯਾਨੀ ਕਿ ਉਪਭੋਗਤਾ 'ਤੇ ਹੈ ਕਿ ਤੁਸੀਂ ਖ਼ਪਤਕਾਰ ਸਿਹਤ ਜਾਣਕਾਰੀ ਪਰਚਿਆਂ ਦਾ ਸਭ ਤੋਂ ਨਵੀਨਤਮ ਸੰਸਕਰਣ ਡਾਊਨਲੋਡ ਕੀਤਾ ਹੈ।