Consent (Punjabi) – ਸਹਿਮਤੀ

  • ਸਹਿਮਤੀ: ਆਪਣੇ ਬੱਚੇ ਨੂੰ ਇਲਾਜ ਕਰਵਾਉਣ ਦੀ ਆਗਿਆ ਦੇਣਾ (Consent: giving permission for your child to have treatment)

    ਰੌਇਲ ਚਿਲਡਰਨਜ਼ ਹਸਪਤਾਲ (RCH) ਵਿਖੇ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਕੋਲ ਉਹ ਸਾਰੀ ਜਾਣਕਾਰੀ ਹੋਵੇ ਜਿਸ ਦੀ ਤੁਹਾਨੂੰ ਆਪਣੇ ਬੱਚੇ ਵਾਸਤੇ ਸੋਚ-ਸਮਝ ਕੇ ਫ਼ੈਸਲੇ ਲੈਣ ਵਾਸਤੇ ਲੋੜ ਹੈ। ਹੇਠ ਲਿਖੀ ਜਾਣਕਾਰੀ ਸਹਿਮਤੀ ਬਾਰੇ ਅਤੇ ਇਸ ਬਾਰੇ ਸਭ ਸਮਝਾਉਂਦੀ ਹੈ ਕਿ ਅਸੀਂ RCH ਵਿਖੇ ਕਿਸੇ ਮਰੀਜ਼ ਦੇ ਇਲਾਜ ਵਾਸਤੇ ਸਹਿਮਤੀ ਦੀ ਮੰਗ ਕਿਵੇਂ ਕਰਦੇ ਹਾਂ।

    ਸਿਹਤ-ਸੰਭਾਲ ਵਿੱਚ ਸਹਿਮਤੀ ਕੀ ਹੈ? (What is consent in healthcare?)

    ਸਹਿਮਤੀ ਕਿਸੇ ਸਿਹਤ-ਸੰਭਾਲ ਇਲਾਜ, ਔਪਰੇਸ਼ਨ, ਸਲਾਹ ਜਾਂ ਹੋਰ ਦਖਲਅੰਦਾਜ਼ੀ ਨਾਲ ਸਹਿਮਤ ਹੋਣ ਦਾ ਫ਼ੈਸਲਾ ਹੈ।

    ਸਹਿਮਤੀ ਦੇਣ ਤੋਂ ਪਹਿਲਾਂ ਮੈਨੂੰ ਕਿਸ ਚੀਜ਼ 'ਤੇ ਵਿਚਾਰ ਕਰਨਾ ਚਾਹੀਦਾ ਹੈ? (What should I consider before giving consent?)

    ਜਦ ਤੁਸੀਂ ਆਪਣੇ ਬੱਚੇ ਦੇ ਇਲਾਜ ਵਾਸਤੇ ਸਹਿਮਤੀ ਦਿੰਦੇ ਹੋ, ਤਾਂ ਇਹ ਇੱਕ ਅਜਿਹੀ ਪ੍ਰਕਿਰਿਆ 'ਤੇ ਆਧਾਰਿਤ ਹੋਣੀ ਚਾਹੀਦੀ ਹੈ ਜਿਸ ਨੇ ਤੁਹਾਨੂੰ ਸਵਾਲ ਪੁੱਛਣ ਅਤੇ ਤੁਹਾਨੂੰ ਹੋ ਸਕਦੀਆਂ ਚਿੰਤਾਵਾਂ ਬਾਰੇ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਦਿੱਤਾ ਹੈ।

    ਚੂਜ਼ਿੰਗ ਵਾਈਜ਼ਲੀ ਆਸਟ੍ਰੇਲੀਆ ਨੇ ਉਹਨਾਂ ਪੰਜ ਸਵਾਲਾਂ ਦੀ ਸੂਚੀ ਪ੍ਰਦਾਨ ਕੀਤੀ ਹੈ ਜੋ ਤੁਸੀਂ ਸਹਿਮਤੀ ਦੇਣ ਤੋਂ ਪਹਿਲਾਂ ਆਪਣੇ ਸਿਹਤ-ਸੰਭਾਲ ਪ੍ਰਦਾਨਕ ਨੂੰ ਪੁੱਛਣੇ ਪਸੰਦ ਕਰ ਸਕਦੇ ਹੋ।

    ਇਸ ਤੋਂ ਪਹਿਲਾਂ ਕਿ ਤੁਸੀਂ ਕੋਈ ਟੈਸਟ, ਇਲਾਜ ਜਾਂ ਔਪਰੇਸ਼ਨ ਕਰਵਾਓ, ਆਪਣੇ ਡਾਕਟਰ ਜਾਂ ਹੋਰ ਸਿਹਤ ਸੰਭਾਲ ਪ੍ਰਦਾਤੇ ਨੂੰ ਪੁੱਛਣ ਲਈ 5 ਸਵਾਲ (Five questions to ask your doctor or other health care provider before you get any test, treatment or procedure)

    1 ਕੀ ਮੈਨੂੰ ਸੱਚਮੁੱਚ ਇਸ ਟੈਸਟ ਜਾਂ ਔਪਰੇਸ਼ਨ ਦੀ ਲੋੜ ਹੈ? (1. Do I really need this test or procedure?)

    ਟੈਸਟ ਤੁਹਾਨੂੰ ਅਤੇ ਤੁਹਾਡੇ ਡਾਕਟਰ ਜਾਂ ਹੋਰ ਸਿਹਤ ਸੰਭਾਲ ਪ੍ਰਦਾਤੇ ਨੂੰ ਸਮੱਸਿਆ ਦਾ ਨਿਰਣਾ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ। ਔਪਰੇਸ਼ਨ ਇਸ ਦਾ ਇਲਾਜ ਕਰਨ ਵਿੱਚ ਮਦਦ ਕਰ ਸਕਦੇ ਹਨ।

    2 ਖ਼ਤਰੇ ਕੀ ਹਨ? (2. What are the risks?)

    ਕੀ ਇਸਦੇ ਅਣਚਾਹੇ ਅਸਰ ਹੋਣਗੇ? ਨਤੀਜੇ ਪ੍ਰਾਪਤ ਕਰਨ ਦੀਆਂ ਕਿਹੜੀਆਂ ਸੰਭਾਵਨਾਵਾਂ ਹਨ ਜੋ ਸਹੀ ਨਹੀਂ ਹਨ? ਕੀ ਇਸ ਕਰਕੇ ਹੋਰ ਵਧੇਰੇ ਟੈਸਟ ਜਾਂ ਕੋਈ ਹੋਰ ਔਪਰੇਸ਼ਨ ਕਰਵਾਉਣਾ ਪੈ ਸਕਦਾ ਹੈ?

    3 ਕੀ ਕੋਈ ਵਧੇਰੇ ਸਰਲ, ਵਧੇਰੇ ਸੁਰੱਖਿਅਤ ਵਿਕਲਪ ਹਨ? (3. Are there simpler, safer options?)

    ਕਈ ਵਾਰ ਤੁਹਾਨੂੰ ਕੇਵਲ ਜੀਵਨਸ਼ੈਲੀ ਵਿੱਚ ਤਬਦੀਲੀਆਂ ਕਰਨ ਦੀ ਲੋੜ ਹੁੰਦੀ ਹੈ, ਜਿਵੇਂ ਕਿ ਵਧੇਰੇ ਸਿਹਤਮੰਦ ਭੋਜਨ ਖਾਣਾ ਜਾਂ ਵਧੇਰੇ ਕਸਰਤ ਕਰਨਾ।

    4 ਜੇ ਮੈਂ ਕੁਝ ਨਹੀਂ ਕਰਦਾ/ਦੀ ਤਾਂ ਕੀ ਹੁੰਦਾ ਹੈ? (4. What happens if I don’t do anything?)

    ਪੁੱਛੋ ਕਿ ਜੇ ਤੁਸੀਂ ਤੁਰੰਤ ਟੈਸਟ ਜਾਂ ਔਪਰੇਸ਼ਨ ਨਹੀਂ ਕਰਵਾਉਂਦੇ ਤਾਂ ਕੀ ਤੁਹਾਡੀ ਹਾਲਤ ਹੋਰ ਬਦਤਰ ਹੋ ਸਕਦੀ ਹੈ – ਜਾਂ ਇਸ ਤੋਂ ਬੇਹਤਰ – ਹੋ ਸਕਦੀ ਹੈ।

    5 ਲਾਗਤਾਂ ਕੀ ਹਨ? (5. What are the costs?)

    ਲਾਗਤਾਂ ਵਿੱਤੀ, ਭਾਵਨਾਤਮਕ ਜਾਂ ਤੁਹਾਡੇ ਸਮੇਂ ਦੀ ਲਾਗਤ ਹੋ ਸਕਦੀਆਂ ਹਨ। ਜਿੱਥੇ ਕਿਤੇ ਭਾਈਚਾਰੇ ਵਾਸਤੇ ਕੋਈ ਖ਼ਰਚਾ ਆਉਂਦਾ ਹੈ, ਕੀ ਲਾਗਤ ਵਾਜਬ ਹੈ ਜਾਂ ਕੀ ਕੋਈ ਵਧੇਰੇ ਸਸਤਾ ਵਿਕਲਪ ਹੈ?

    ਮੈਨੂੰ ਸਹਿਮਤੀ ਦੇਣ ਲਈ ਕੌਣ ਕਹੇਗਾ? (Who will ask me to give consent?)

    ਜ਼ਿਆਦਾਤਰ ਸਥਿਤੀਆਂ ਵਿੱਚ, ਇਲਾਜ ਦੀ ਪੇਸ਼ਕਸ਼ ਕਰਨ ਵਾਲਾ ਸਿਹਤ-ਸੰਭਾਲ ਪ੍ਰਦਾਤਾ ਉਹੀ ਵਿਅਕਤੀ ਹੋਵੇਗਾ ਜੋ ਤੁਹਾਡੀ ਸਹਿਮਤੀ ਬਾਰੇ ਪੁੱਛਦਾ ਹੈ। ਉਹ ਢੁਕਵੇਂ ਰੂਪ ਵਿੱਚ ਯੋਗਤਾ ਪ੍ਰਾਪਤ ਹਨ, ਉਹਨਾਂ ਨੂੰ ਇਲਾਜ ਬਾਰੇ ਉਚਿਤ ਜਾਣਕਾਰੀ ਹੁੰਦੀ ਹੈ ਅਤੇ ਉਹ ਖ਼ਤਰਿਆਂ, ਲਾਭਾਂ, ਅਤੇ ਕਿਸੇ ਵੀ ਵਿਕਲਪਾਂ ਨੂੰ ਸਮਝਦੇ ਹਨ। ਅਕਸਰ ਕੋਈ ਡਾਕਟਰ ਤੁਹਾਡੀ ਸਹਿਮਤੀ ਦੀ ਮੰਗ ਕਰੇਗਾ, ਪਰ ਸਾਡੇ ਹੋਰ ਅਮਲੇ ਵਿੱਚੋਂ ਵੀ ਕੁਝ ਕੁ ਸਹਿਮਤੀ ਦੀ ਮੰਗ ਕਰ ਸਕਦੇ ਹਨ।

    ਮੈਂ ਆਪਣੀ ਸਹਿਮਤੀ ਕਿਵੇਂ ਦੇ ਸਕਦਾ ਹਾਂ? (How can I give my consent?)

    ਸਹਿਮਤੀ ਹੇਠ ਲਿਖੇ ਤਰੀਕਿਆਂ ਨਾਲ ਦਿੱਤੀ ਜਾ ਸਕਦੀ ਹੈ ਅਤੇ ਇਹ ਇਲਾਜ ਜਾਂ ਟੈਸਟ 'ਤੇ ਨਿਰਭਰ ਕਰੇਗੀ:

    • ਗੈਰ-ਜ਼ੁਬਾਨੀ – ਉਦਾਹਰਨ ਲਈ, ਆਪਣੇ ਬੱਚੇ ਦੀ ਬਾਂਹ ਨੂੰ ਪਕੜਨਾ ਤਾਂ ਜੋ ਕੋਈ ਨਰਸ ਉਹਨਾਂ ਦਾ ਖੂਨ ਦਾ ਦਬਾਅ ਜਾਂਚ ਸਕੇ।
    • ਜ਼ੁਬਾਨੀ – ਇਹ ਕਹਿਣ ਦੁਆਰਾ ਕਿ ਤੁਸੀਂ ਆਪਣੇ ਬੱਚੇ ਨੂੰ ਇਲਾਜ ਕਰਵਾਉਣ ਦੀ ਆਗਿਆ ਦਿੰਦੇ ਹੋ।
    • ਲਿਖਤੀ – ਸਹਿਮਤੀ ਫਾਰਮ 'ਤੇ ਦਸਤਖਤ ਕਰਨ ਦੁਆਰਾ ਜੋ ਤੁਹਾਡੇ ਬੱਚੇ ਨੂੰ ਇਲਾਜ ਕਰਵਾਉਣ ਦੀ ਆਗਿਆ ਦਿੰਦਾ ਹੈ।

    ਜੇ ਅੰਗਰੇਜ਼ੀ ਮੇਰੀ ਤਰਜੀਹੀ ਭਾਸ਼ਾ ਨਹੀਂ ਹੈ ਤਾਂ ਕੀ? (What if English isn’t my preferred language?)

    ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਸਹਿਮਤੀ ਦੀ ਪ੍ਰਕਿਰਿਆ ਨੂੰ ਸਮਝਦੇ ਹੋ, ਅਸੀਂ ਕਿਸੇ ਦੁਭਾਸ਼ੀਏ ਦਾ ਬੰਦੋਬਸਤ ਕਰ ਸਕਦੇ ਹਾਂ। RCH ਸਹਿਮਤੀ ਫਾਰਮ ਦਾ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਵੀ ਅਨੁਵਾਦ ਕੀਤਾ ਗਿਆ ਹੈ: ਅਰਬੀ, ਚੀਨੀ (ਸਰਲ), ਚੀਨੀ (ਰਵਾਇਤੀ), ਡਾਰੀ, ਡਿੰਕਾ, ਫਾਰਸੀ, ਹਾਖਾ ਚਿਨ, ਕੈਰੇਨ, ਓਰੋਮੋ, ਪੰਜਾਬੀ, ਸੋਮਾਲੀ, ਤਾਮਿਲ, ਟਿਗਰਨੀਆ, ਤੁਰਕੀ, ਯੂਕਰੇਨੀ, ਉਰਦੂ ਅਤੇ ਵੀਅਤਨਾਮੀ।

    ਤੁਸੀਂ ਕਿਸੇ ਸਹਾਇਕ ਵਿਅਕਤੀ ਨੂੰ ਤੁਹਾਡੇ ਨਾਲ ਸਹਿਮਤੀ ਵਿਚਾਰ ਵਟਾਂਦਰੇ ਵਿੱਚ ਹਾਜ਼ਰ ਹੋਣ ਦੀ ਚੋਣ ਵੀ ਕਰ ਸਕਦੇ ਹੋ।

    ਮੈਨੂੰ ਸਹਿਮਤੀ ਦੇਣ ਲਈ ਕਦੋਂ ਕਿਹਾ ਜਾਵੇਗਾ? (When will I be asked to give consent?

    ਜਦੋਂ ਤਜਵੀਜ਼ ਕੀਤਾ ਇਲਾਜ ਗੁੰਝਲਦਾਰ ਹੁੰਦਾ ਹੈ, ਇਸ ਦੇ ਜ਼ਿਕਰਯੋਗ ਖ਼ਤਰੇ ਹੁੰਦੇ ਹਨ ਜਾਂ ਇਸ ਵਿੱਚ ਖੂਨ ਚੜ੍ਹਾਉਣ ਦੀ ਲੋੜ ਸ਼ਾਮਲ ਹੋ ਸਕਦੀ ਹੈ ਤਾਂ ਲਿਖਤੀ ਸਹਿਮਤੀ ਦੀ ਲੋੜ ਪੈਂਦੀ ਹੈ। ਅਜਿਹੇ ਔਪਰੇਸ਼ਨਾਂ ਵਾਸਤੇ ਹਮੇਸ਼ਾ ਲਿਖਤੀ ਸਹਿਮਤੀ ਦੀ ਲੋੜ ਪੈਂਦੀ ਹੈ ਜੋ ਤੁਹਾਡੇ ਬੱਚੇ ਨੂੰ ਸਵਾਉਣਾ (ਬੇਹੋਸ਼ੀ ਵਾਲੀ ਦਵਾਈ) ਲੋੜਦੇ ਹਨ।

    ਜਿੱਥੇ ਕਿਤੇ ਸਹਿਮਤੀ ਕਿਸੇ ਵਿਸ਼ੇਸ਼ ਔਪਰੇਸ਼ਨ ਨਾਲ ਸਬੰਧਿਤ ਹੁੰਦੀ ਹੈ, ਓਥੇ ਤੈਅਸ਼ੁਦਾ ਔਪਰੇਸ਼ਨ ਤੋਂ ਪਹਿਲਾਂ ਕਿਸੇ ਪੂਰਵ-ਦਾਖਲਾ ਕਲੀਨਿਕ ਜਾਂ ਬਾਹਰੀ-ਮਰੀਜ਼ ਵਜੋਂ ਮੁਲਾਂਕਣ ਵਾਲੀ ਮੁਲਾਕਾਤ ਮੌਕੇ ਲਿਖਤੀ ਸਹਿਮਤੀ ਹਾਸਲ ਕੀਤੀ ਜਾ ਸਕਦੀ ਹੈ। ਦਾਖਲੇ ਵਾਲੇ ਦਿਨ, ਅਸੀਂ ਇਹ ਪੁਸ਼ਟੀ ਕਰਾਂਗੇ ਕਿ ਤੁਸੀਂ ਇਸ ਔਪਰੇਸ਼ਨ ਨੂੰ ਜਾਰੀ ਰੱਖ ਕੇ ਖੁਸ਼ ਹੋ।

    ਕਿਸੇ ਸੰਕਟਕਾਲ ਵਿੱਚ ਕੀ ਵਾਪਰਦਾ ਹੈ? (What happens in an emergency?)

    ਕਿਸੇ ਸੰਕਟਕਾਲ ਵਿੱਚ, ਜੇ ਕੋਈ ਸਿਹਤ-ਸੰਭਾਲ ਪ੍ਰਦਾਤਾ ਵਾਜਬ ਤੌਰ 'ਤੇ ਅਤੇ ਈਮਾਨਦਾਰੀ ਨਾਲ ਇਹ ਵਿਸ਼ਵਾਸ਼ ਕਰਦਾ ਹੈ ਕਿ ਮਰੀਜ਼ ਦੀ ਜ਼ਿੰਦਗੀ, ਸਰੀਰਕ ਜਾਂ ਮਾਨਸਿਕ ਸਿਹਤ ਵਾਸਤੇ ਕਿਸੇ ਗੰਭੀਰ ਅਤੇ ਤੁਰੰਤ ਖ਼ਤਰੇ ਨੂੰ ਰੋਕਣ ਲਈ ਇਲਾਜ ਜ਼ਰੂਰੀ ਹੈ, ਤਾਂ ਉਹ ਬਿਨਾਂ ਸਹਿਮਤੀ ਲਏ ਉਚਿਤ ਔਪਰੇਸ਼ਨ ਨੂੰ ਕਾਨੂੰਨੀ ਤੌਰ 'ਤੇ ਕਰ ਸਕਦੇ ਹਨ।

    ਸਹਿਮਤੀ ਕੌਣ ਦੇ ਸਕਦਾ ਹੈ? (Who can give consent?)

    ਜ਼ਿਆਦਾਤਰ ਮੌਕਿਆਂ 'ਤੇ ਇਹ ਮਾਪੇ ਜਾਂ ਕਾਨੂੰਨੀ ਸਰਪ੍ਰਸਤ ਹੁੰਦਾ ਹੈ (ਉਹ ਵਿਅਕਤੀ ਜਿਸ ਕੋਲ ਕਿਸੇ ਬੱਚੇ ਵਾਸਤੇ ਫ਼ੈਸਲੇ ਕਰਨ ਦੇ ਕਾਨੂੰਨੀ ਅਧਿਕਾਰ, ਜਿੰਮੇਵਾਰੀਆਂ, ਕਰੱਤਵ, ਸ਼ਕਤੀ ਅਤੇ ਅਖਤਿਆਰ ਹੁੰਦਾ ਹੈ) ਜਿਸ ਨੂੰ ਸਹਿਮਤੀ ਪ੍ਰਦਾਨ ਕਰਾਉਣ ਲਈ ਕਿਹਾ ਜਾਵੇਗਾ। ਇਹ ਸਮਝਣਾ ਮਹੱਤਵਪੂਰਨ ਹੈ ਕਿ ਕੁਝ ਵਿਸ਼ੇਸ਼ ਮਾਮਲਿਆਂ ਵਿੱਚ ਬੱਚੇ ਵੀ ਸਹਿਮਤੀ ਦੇ ਸਕਦੇ ਹਨ ਪਰ ਅਜਿਹਾ ਕਰਨ ਦੀ ਉਹਨਾਂ ਦੀ ਯੋਗਤਾ ਉਹਨਾਂ ਦੀ ਉਮਰ ਅਤੇ ਇਹ ਫ਼ੈਸਲਾ ਕਰਨ ਦੀ ਸਮਰੱਥਾ 'ਤੇ ਨਿਰਭਰ ਕਰਦੀ ਹੈ ਕਿ ਕੀ ਇਲਾਜ ਕਰਵਾਉਣਾ ਹੈ ਜਾਂ ਨਹੀਂ। ਤੁਹਾਡਾ ਸਿਹਤ-ਸੰਭਾਲ ਪ੍ਰਦਾਤਾ ਉਸ ਹੱਦ ਬਾਰੇ ਮਾਰਗ-ਦਰਸ਼ਨ ਕਰ ਸਕਦਾ ਹੈ ਜਿਸ ਹੱਦ ਤੱਕ ਤੁਹਾਡਾ ਬੱਚਾ ਸਹਿਮਤੀ ਦੇ ਸਕਦਾ ਹੈ।

    ਜੇ ਮੈਂ ਤਜਵੀਜ਼ ਕੀਤੇ ਇਲਾਜ ਨਾਲ ਸਹਿਮਤ ਨਹੀਂ ਹਾਂ ਤਾਂ ਕੀ? (What if I do not agree with the proposed treatment?)

    ਅਜਿਹੀ ਸਥਿਤੀ ਵਿੱਚ ਜਿੱਥੇ ਮਰੀਜ਼/ਪਰਿਵਾਰ ਸਿਫਾਰਸ਼ ਕੀਤੇ ਇਲਾਜ ਨਾਲ ਸਹਿਮਤ ਨਹੀਂ ਹੁੰਦੇ, ਅਤੇ ਗੈਰ-ਸਹਿਮਤੀ ਦਾ ਮਤਲਬ ਇਹ ਹੈ ਕਿ ਕਿਸੇ ਬੱਚੇ ਨੂੰ ਜ਼ਿਕਰਯੋਗ ਨੁਕਸਾਨ ਹੋਣ ਦੀ ਸੰਭਾਵਨਾ ਹੈ, ਸਿਹਤ-ਸੰਭਾਲ ਪ੍ਰਦਾਤਾ ਮਰੀਜ਼ ਦੇ ਸਰਵੋਤਮ ਹਿੱਤ ਵਿੱਚ ਕਾਨੂੰਨੀ ਸਲਾਹ ਦੀ ਮੰਗ ਕਰ ਸਕਦਾ ਹੈ।

    ਜੇ ਮੈਂ ਆਪਣਾ ਮਨ ਬਦਲ ਲੈਂਦਾ/ਦੀ ਹਾਂ ਤਾਂ ਕੀ ਵਾਪਰਦਾ ਹੈ? (What happens if I change my mind?)

    ਸਹਿਮਤੀ ਦੇਣ ਦੇ ਬਾਅਦ ਤੁਸੀਂ ਕਿਸੇ ਵੀ ਸਮੇਂ ਆਪਣਾ ਮਨ ਬਦਲ ਸਕਦੇ ਹੋ। ਜੇ ਤੁਸੀਂ ਆਪਣਾ ਮਨ ਬਦਲ ਹੀ ਲੈਂਦੇ ਹੋ, ਤਾਂ ਹੋ ਸਕਦਾ ਹੈ ਤੁਹਾਨੂੰ ਆਪਣੀ ਸਹਿਮਤੀ ਵਾਪਸ ਲੈਣ ਨੂੰ ਲਿਖਤੀ ਰੂਪ ਵਿੱਚ ਰਿਕਾਰਡ ਕਰਨ ਲਈ ਕਿਹਾ ਜਾਵੇ।

    ਮੇਰੇ ਅਧਿਕਾਰ ਕੀ ਹਨ? (What are my rights?)

    ਤੁਹਾਡੇ ਕੋਲ ਕਿਸੇ ਵੀ ਡਾਕਟਰੀ ਇਲਾਜ ਦੇ ਖ਼ਤਰਿਆਂ ਅਤੇ ਲਾਭਾਂ ਬਾਰੇ ਪੂਰੀ ਤਰ੍ਹਾਂ ਸੂਚਿਤ ਕੀਤੇ ਜਾਣ ਦਾ ਅਧਿਕਾਰ ਹੈ। ਤੁਹਾਨੂੰ ਉਹ ਸਾਰੀ ਜਾਣਕਾਰੀ ਪ੍ਰਾਪਤ ਕਰਨ ਦਾ ਹੱਕ ਹੈ ਜਿਸ ਦੀ ਤੁਹਾਨੂੰ ਫ਼ੈਸਲਾ ਕਰਨ ਵਾਸਤੇ ਲੋੜ ਹੈ, ਅਤੇ ਨਾਲ ਹੀ ਤੁਹਾਨੂੰ ਸਵਾਲ ਪੁੱਛਣ ਅਤੇ ਸੰਤੁਸ਼ਟੀਜਨਕ ਜਵਾਬ ਪ੍ਰਾਪਤ ਕਰਨ ਦਾ ਹੱਕ ਹੈ।

    ਤੁਹਾਡੇ ਪ੍ਰਤੀ ਸਾਡੀ ਵਚਨਬੱਧਤਾ (Our commitment to you)

    RCH ਵਿਖੇ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਬੱਚੇ ਦੀ ਤਰਫ਼ੋਂ ਤੁਹਾਡੇ ਵੱਲੋਂ ਕੀਤੇ ਜਾਂਦੇ ਕਿਸੇ ਵੀ ਫ਼ੈਸਲਿਆਂ ਬਾਰੇ ਸਹਿਜ ਮਹਿਸੂਸ ਕਰੋ। ਜੇ ਤੁਹਾਡੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਤੁਹਾਡੀ ਸਹਿਮਤੀ ਬਾਰੇ ਪੁੱਛ ਰਹੇ ਸਿਹਤ-ਸੰਭਾਲ ਪ੍ਰਦਾਤੇ ਨੂੰ ਪੁੱਛੋ। ਜੇ ਤੁਸੀਂ ਨਹੀਂ ਸਮਝਦੇ ਤਾਂ ਸਾਨੂੰ ਦੁਬਾਰਾ ਸਮਝਾਉਣ ਲਈ ਜਾਂ ਜੇ ਤੁਹਾਨੂੰ ਲੋੜ ਪੈਂਦੀ ਹੈ ਤਾਂ ਵਧੇਰੇ ਸਮੇਂ ਵਾਸਤੇ ਸਮਝਾਉਣ ਕਰਨ ਲਈ ਕਹਿਣਾ ਹਮੇਸ਼ਾ ਠੀਕ ਰਹਿੰਦਾ ਹੈ।

    ਡਾਕਟਰੀ ਸਹਿਮਤੀ ਬਾਰੇ ਅਗਲੇਰੀ ਜਾਣਕਾਰੀ ਹੇਠ ਲਿਖੇ ਲਿੰਕਾਂ 'ਤੇ ਦੇਖੀ ਜਾ ਸਕਦੀ ਹੈ:


    Last updated June 2023