oneTEAM (Punjabi) – ਇੱਕ ਟੀਮ

  • ਮਾਪੇ/ਸੰਭਾਲਕਰਤਾ, ਆਪਣੀ ਗੱਲ ਕਹੋ ਅਤੇ ਸੁਣਿਆ ਜਾਂਦਾ ਮਹਿਸੂਸ ਕਰੋ (PARENTS/CARERS, speak up and feel heard)

    ਸਾਡਾ ਮੰਨਣਾ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਸਭ ਤੋਂ ਚੰਗੀ ਤਰ੍ਹਾਂ ਜਾਣਦੇ ਹੋ।

    ਜੇਕਰ ਕਿਸੇ ਵੀ ਸਮੇਂ, ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡਾ ਬੱਚਾ ਵੱਧ ਬਿਮਾਰ ਹੋ ਰਿਹਾ ਹੈ ਜਾਂ ਤੁਸੀਂ ਉਸਦੀ ਸਥਿਤੀ ਬਾਰੇ ਚਿੰਤਤ ਹੋ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਬਾਰੇ ਸਾਡੇ ਨਾਲ ਗੱਲ ਕਰੋ।

    ਤੁਹਾਨੂੰ ਕਿਸੇ ਸਟਾਫ਼ ਮੈਂਬਰ ਨੂੰ ਦੁਭਾਸ਼ੀਏ ਦਾ ਪ੍ਰਬੰਧ ਕਰਨ ਲਈ ਕਹਿਣ ਦੀ ਲੋੜ ਹੋ ਸਕਦੀ ਹੈ।

    ਦੁਭਾਸ਼ੀਏ ਲਈ ਉਡੀਕ ਕਰਨ ਦਾ ਸਮਾਂ ਘਟ-ਵਧ ਹੋ ਸਕਦਾ ਹੈ।

    ਕਦਮ 1 (Step 1)

    ਆਪਣੀ ਨਰਸ ਜਾਂ ਇੰਚਾਰਜ ਨਰਸ ਨਾਲ ਗੱਲ ਕਰੋ (Talk to your nurse)

    ਜੇਕਰ ਤੁਸੀਂ ਅਜੇ ਵੀ ਚਿੰਤਤ ਹੋ ਤਾਂ ਕਦਮ 2 'ਤੇ ਜਾਓ।

    ਕਦਮ 2 (Step 2)

    ਝਟਪਟ ਡਾਕਟਰੀ ਸਮੀਖਿਆ ਕਰਨ ਲਈ ਕਹੋ (Ask for a rapid medical review)

    ਤੁਹਾਡੇ ਬੱਚੇ ਦੇ ਕਮਰੇ ਵਿੱਚ ਇਸ ਪੋਸਟਰ ਨਾਲ ਜੁੜਿਆ ਇੱਕ ਸੰਤਰੀ ਕਾਰਡ ਮਿਲ ਸਕਦਾ ਹੈ।

    ਇਹ ਕਾਰਡ ਕਿਸੇ ਨਰਸ ਨੂੰ ਦੇ ਦਿਓ।

    ਡਾਕਟਰ ਤੁਹਾਡੇ ਬੱਚੇ ਨੂੰ 30 ਮਿੰਟਾਂ ਦੇ ਅੰਦਰ-ਅੰਦਰ ਦੇਖੇਗਾ।

    ਜੇਕਰ ਤੁਸੀਂ ਅਜੇ ਵੀ ਚਿੰਤਤ ਹੋ ਤਾਂ ਕਦਮ 3 'ਤੇ ਜਾਓ।

    ਕਦਮ3 (Step 3)

    ਮੈਡੀਕਲ ਐਮਰਜੈਂਸੀ ਟੀਮ (MET) (Medical Emergency Team (MET))

    ਐਮਰਜੈਂਸੀ ਹੋਣ 'ਤੇ ਕਿਸੇ ਸਟਾਫ਼ ਮੈਂਬਰ ਨੂੰ MET ਕਾਲ ਕਰਨ ਲਈ ਕਹੋ।

    ਇੰਨਟੈਂਸਿਵ ਕੇਅਰ ਨਰਸਾਂ ਅਤੇ ਡਾਕਟਰ ਤੁਰੰਤ ਜਵਾਬੀ ਕਾਰਵਾਈ ਕਰਨਗੇ।

    ਪੋਸਟਰ (oneTEAM poster)

    ਸੰਤਰੀ ਕਾਰਡ (oneTEAM card)

    Escalation of care card

    ਸੰਤਰੀ ਕਾਰਡ (oneTEAM card)


    ਰਾਇਲ ਚਿਲਡਰਨਜ਼ ਹਸਪਤਾਲ (RCH) ਉਸ ਜ਼ਮੀਨ ਦੇ ਰਵਾਇਤੀ ਮਾਲਕਾਂ, ਕੁਲੀਨ ਨੇਸ਼ਨ ਦੇ ਵੁਰੰਦਜੇਰੀ ਲੋਕਾਂ ਨੂੰ ਸਵੀਕਾਰ ਕਰਦਾ ਹੈ ਜਿਸ 'ਤੇ RCH ਸਥਿਤ ਹੈ, ਅਤੇ ਅਸੀਂ ਉਨ੍ਹਾਂ ਦੇ ਅਤੀਤ ਅਤੇ ਵਰਤਮਾਨ ਦੇ ਬਜ਼ੁਰਗਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ।

    230034 ਅਕਤੂਬਰ 2023